ਮੁੰਬਈ: ਬਾਲੀਵੁੱਡ ਅਦਾਕਾਰਾ ਕਗੰਨਾ ਰਣੌਤ ਦੀ ਫ਼ਿਲਮ 'ਮਣੀਕਰਣਿਕਾ: ਦਿ ਕੁਈਨ ਆਫ਼ ਝਾਂਸੀ’ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਹ ਫ਼ਿਲਮ ਰਾਣੀ ਲਕਸ਼ਮੀਬਾਈ ਦੀ ਜ਼ਿੰਦਗੀ ਦੇ ਆਧਾਰਿਤ ਹੈ। ਦੱਸ ਦੇਈਏ ਕਿ ਇਹ ਫ਼ਿਲਮ Zee Studios International ਵੱਲੋਂ ਜਾਪਾਨ ਵਿੱਚ ਅਗਲੇ ਸਾਲ 3 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ।
ਹੋਰ ਪੜ੍ਹੋ: 'ਮਣੀਕਰਣਿਕਾ' ਵਿਵਾਦ 'ਤੇ ਬੋਲੀ ਕੰਗਣਾ, ਕਿਹਾ- ਮੈਂ ਹੀ ਡਾਇਰੈਕਟ ਕੀਤੀ ਹੈ ਫ਼ਿਲਮ
ਇਸ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਇੱਕ ਪੋਸਟਰ ਵੀ ਰਿਲੀਜ਼ ਕੀਤਾ ਹੈ, ਜਿਸ 'ਤੇ ਜਾਪਾਨੀ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਹੈ।
ਹੋਰ ਪੜ੍ਹੋ: ਰਾਣੀ ਮੁਖ਼ਰਜੀ ਬਣੇਗੀ ਹੁਣ ਅਸਲ ਨਿਊਜ਼ ਐਂਕਰ, ਇਹ ਹੈ ਵਜ੍ਹਾ
'ਮਣੀਕਰਣਿਕਾ: ਦਿ ਕੁਈਨ ਆਫ਼ ਝਾਂਸੀ’ ਨੂੰ ਕਮਲ ਜੈਨ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਉੱਥੇ ਹੀ ਇਸ ਫ਼ਿਲਮ ਦਾ ਡਾਇਰੈਕਸ਼ਨ ਨੈਸ਼ਨਲ ਐਵਾਰਡ ਵਿਨਰ ਡਾਇਰੈਕਟਰ ਕ੍ਰਿਸ਼ ਜਗਰਲਾਮੁਡੀ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਕੰਗਨਾ ਤੋਂ ਇਲਾਵਾ ਅੰਕਿਤਾ ਲੋਖੰਡੇ, ਜਿਸੁ ਸੇਨਗੁਪਤਾ, ਜੀਸ਼ਾਨ ਅਯੂਬ ਅਤੇ ਤਾਹਿਰ ਸ਼ੱਬੀਰ ਵਰਗੇ ਕਲਾਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ।