man v/s wild: ਅੱਜ ਪੀਐਮ ਮੋਦੀ ਜੰਗਲਾਂ ਵਿੱਚ ਪਾਉਂਣਗੇ ਧੱਕ - ਮੈਨ ਵੇਡਜ਼ ਵਾਈਲਡ
ਸੋਮਵਾਰ ਨੂੰ 'ਮੈਨ ਵੇਡਜ਼ ਵਾਈਲਡ' ਸ਼ੋਅ ਦੇ ਪ੍ਰਸਾਰਣ ਤੋਂ ਪਹਿਲਾਂ ਪੀ ਐਮ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਸ਼ੋਅ ਦੇਖਣ ਦੀ ਅਪੀਲ ਕੀਤੀ।
man v/s wild
ਮੁਬੰਈ: ਪੀ ਐਮ ਮੋਦੀ ਅੱਜ ਆਪਣੇ ਮੇਜ਼ਬਾਨ ਬੀਅਰ ਗ੍ਰੀਲਜ਼ ਦੇ ਨਾਲ ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ 'ਮੈਨ ਵੇਡਜ਼ ਵਾਈਲਡ' ਵਿੱਚ ਨਜ਼ਰ ਆਉਣਗੇ। ਸੋਮਵਾਰ ਨੂੰ ਇਹ ਸ਼ੋਅ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸ਼ੋਅ ਤੋਂ ਪਹਿਲਾਂ, ਪੀ ਐਮ ਮੋਦੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਮੌਸਮੀ ਤਬਦੀਲੀ 'ਤੇ ਚਾਨਣਾ ਪਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਸ਼ੋਅ ਦੀ ਸ਼ੂਟਿੰਗ ਉਤਰਾਖੰਡ ਦੇ ਜਿੰਮ ਕਾਰਬੇਟ ਪਾਰਕ ਵਿੱਚ ਕੀਤੀ ਗਈ ਹੈ।