ਪੰਜਾਬ

punjab

ETV Bharat / sitara

'ਮਲੰਗ' ਫਿਲਮ ਦਾ ਪਹਿਲਾ ਪੋਸਟਰ ਜਾਰੀ, ਇਸ ਅੰਦਾਜ਼ 'ਚ ਨਜ਼ਰ ਆਏ ਆਦਿੱਤਿਆ ਅਤੇ ਦਿਸ਼ਾ ਪਟਾਨੀ - ਮਲੰਗ ਦਾ ਪਹਿਲਾ ਲੁੱਕ

ਬਾਲੀਵੁੱਡ ਦੀ ਨਵੀਂ ਰਿਵੈਂਜ ਡਰਾਮਾ ਫ਼ਿਲਮ 'ਮਲੰਗ' ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਮੁੱਖ ਸਟਾਰ ਆਦਿੱਤਿਆ ਰਾਏ ਕਪੂਰ ਅਤੇ ਦਿਸ਼ਾ ਪਟਾਨੀ ਦਾ ਪਹਿਲਾ ਲੁੱਕ ਪੋਸਟਰ ਜਾਰੀ ਕੀਤਾ ਹੈ।

ਫ਼ੋਟੋ

By

Published : Nov 17, 2019, 8:55 AM IST

ਮੁੰਬਈ: ਬਾਲੀਵੁੱਡ ਦੀ ਨਵੀਂ ਫ਼ਿਲਮ 'ਮਲੰਗ' ਦਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਆਦਿਤਿਆ ਰਾਏ ਕਪੂਰ ਅਤੇ ਦਿਸ਼ਾ ਪਟਨੀ ਨਜ਼ਰ ਆਉਣਗੇ। ਪੋਸਟਰ ਦੀ ਪਹਿਲੀ ਝਲਕ ਵਿੱਚ ਦੋਵੇਂ ਪਾਰਟੀ ਕਰਦੇ ਅਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਆਦਿੱਤਿਆ ਸ਼ਰਟਲੇਸ ਹੈ ਅਤੇ ਦਿਸ਼ਾ ਦੇ ਨੀਲੇ ਰੰਗ ਦੀ ਸਕਰਟ ਅਤੇ ਇੱਕ ਸਫੈਦ ਰੰਗ ਦੀ ਕਮੀਜ਼ ਪਾਈ ਹੋਈ ਹੈ ਤੇ ਦੋਹਾਂ ਨੇ ਇੱਕ ਦੂਜੇ ਨੂੰ ਹੱਗ ਕਰਕੇ ਖੜ੍ਹੇ ਹੋਏ ਹਨ।

ਹੋਰ ਪੜ੍ਹੋ: ਭਗਤ ਸਿੰਘ ਵਰਗੇ ਸੂਰਮੇ ਨੇ ਲਈ ਸੀ ਕਰਤਾਰ ਸਿੰਘ ਸਰਾਭੇ ਤੋਂ ਪ੍ਰੇਰਣਾ

ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਫ਼ਿਲਮ ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਹੈ। 'ਮਲੰਗ' ਇੱਕ ਰਿਵੈਂਜ ਡਰਾਮਾ ਫ਼ਿਲਮ ਹੈ, ਜਿਸ ਨੂੰ 'ਆਸ਼ਿਕੀ 2' ਫੇਮ ਡਾਇਰੈਕਟਰ ਮੋਹਿਤ ਡਾਇਰੈਕਟ ਕਰ ਰਹੇ ਹਨ ਅਤੇ ਭੂਸ਼ਣ, ਲਵ ਰੰਜਨ, ਅੰਕੁਰ ਅਤੇ ਜੈ ਸ਼ੇਵਕਰਮਣੀ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ।

ਹੋਰ ਪੜ੍ਹੋ: ਪੰਜਾਬ ਦਾ ਮਾਣ ਵਧਾਉਣ ਵਾਲਾ 19 ਸਾਲਾ ਸ਼ਹੀਦ 'ਕਰਤਾਰ ਸਿੰਘ ਸਰਾਭਾ'

ਫ਼ਿਲਮ ਵਿੱਚ ਅਨਿਲ ਕਪੂਰ ਅਤੇ ਕੁਨਾਲ ਖੇਮੂ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 14 ਫਰਵਰੀ, 2020 ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details