ਮੁੰਬਈ: ਮਲਾਇਕਾ ਅਰੋੜਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੇ ਤੋਂ 12 ਸਾਲਾ ਛੋਟੇ ਬੁਆਏਫ੍ਰੈਂਡ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਇਹ ਜੋੜੀ ਅੱਜ ਕੱਲ ਬਾਲੀਵੁੱਡ ਦੀਆਂ ਗਲੀਆਂ ਵਿੱਚ ਕਾਫ਼ੀ ਮਸ਼ਹੂਰ ਹੈ। ਮਲਾਇਕਾ ਨੇ ਵੀ ਆਪਣੀਆਂ ਫ਼ੋਟੋਆਂ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਹਾਲ ਹੀ ਵਿੱਚ, ਉਸਨੇ ਆਪਣੀਆਂ ਕੁਝ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀ ਦਿਖਾਈ ਦੇ ਰਹੀ ਹੈ।
ਹੋਰ ਪੜ੍ਹੋ: ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਹੋਵੇਗੀ ਜਲਦ ਰਿਲੀਜ਼
ਦਰਅਸਲ, ਇਨ੍ਹੀਂ ਦਿਨੀਂ ਮਲਾਇਕਾ ਅੰਮ੍ਰਿਤਸਰ ਵਿੱਚ ਹੈ, ਜਿੱਥੇ ਉਸਨੇ ਬੀਤੀ ਸ਼ਾਮ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਇਸ ਮੌਕੇ ਉਹ ਪੂਰੀ ਤਰ੍ਹਾਂ ਦੇਸੀ ਅੰਦਾਜ਼ 'ਚ ਨਜ਼ਰ ਆਈ। ਉਸਨੇ ਗੁਲਾਬੀ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆਈ ਅਤੇ ਉਸ ਨੇ ਆਪਣੇ ਸਿਰ 'ਤੇ ਗੁਲਾਬੀ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਮਲਾਇਕਾ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਵੀ ਕਾਫ਼ੀ ਪਸੰਦ ਆ ਰਹੀਆਂ ਹਨ।
ਹੋਰ ਪੜ੍ਹੋ: ਸਵਰਾ ਨੂੰ 4 ਸਾਲਾ ਬੱਚੇ ਉੱਤੇ ਟਿੱਪਣੀ ਕਰਨੀ ਪਈ ਮਹਿੰਗੀ
ਪਿਛਲੇ ਦਿਨੀਂ ਮਲਾਇਕਾ ਨੇ ਆਪਣੇ ਵਿਆਹ ਨੂੰ ਲੈ ਕੇ ਖੁਲਾਸਾ ਕੀਤਾ ਹੈ। ਹਾਲ ਹੀ ਵਿੱਚ ਮਲਾਇਕਾ ਅਰੋੜਾ ਨੇਹਾ ਧੂਪੀਆ ਦੇ ਚੈਟ ਸ਼ੋਅ ‘ਨ ਫਿਲਟਰ ਨੇਹਾ’ 'ਚ ਪਹੁੰਚੀ। ਇਸ ਦੌਰਾਨ ਮਲਾਇਕਾ ਨੇ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ। ਮਲਾਇਕਾ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਵਿਆਹ ਕਰਵਾਉਣਾ ਚਾਹੁੰਦੀ ਸੀ।