ਪੰਜਾਬ

punjab

ETV Bharat / sitara

ਮਲਾਇਕਾ ਨੇ ਕਿਹਾ ਕਿ ਅਰਜੁਨ ਨੇ ਉਨ੍ਹਾਂ ਲਈ 'ਸਹੀ ਹਮਸਫ਼ਰ' - shares romantic quote

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀ ਜੋੜੀ ਅਕਸਰ ਸੁਰਖ਼ੀਆਂ ਵਿੱਚ ਰਹੀ ਹੈ ਅਤੇ ਉਹ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਮਿਲਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਸੰਬੰਧਾਂ ਨੂੰ ਖੁੱਲ ਕੇ ਜ਼ਾਹਿਰ ਕੀਤਾ ਹੈ। ਹੁਣ ਮਲਾਇਕਾ ਖੁੱਲ ਕੇ ਅਰਜੁਨ ਨਾਲ ਆਪਣੇ ਪਿਆਰ ਨੂੰ ਵਿਖਾਦਿਆਂ ਕਿਹਾ ਕਿ ਅਰਜੁਨ ਉਨ੍ਹਾਂ ਲਈ ਸਹੀ ਜੀਵਨ ਸਾਥੀ ਸਾਬਤ ਹੋਣਗੇ।

ਬਾਲੀਵੁੱਡ ਦਾ ਨਵਾਂ ਪ੍ਰੇਮੀ ਜੋੜਾ

By

Published : Jul 4, 2019, 8:34 PM IST

ਮੁੰਬਈ: ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ ਨੇ ਆਪਣੇ ਪਿਆਰ ਦਾ ਇਜ਼ਹਾਰ ਸ਼ੋਸ਼ਲ ਮੀਡੀਆ 'ਤੇ ਪੋਸਟ ਪਾਉਂਦਿਆ ਕਿਹਾ ਕਿ ਅਰਜੁਨ ਉਨ੍ਹਾਂ ਲਈ ਸਹੀ ਸਾਥੀ ਸਾਬਤ ਹੋਣਗੇ ਤੇ ਨਾਲ ਹੀ ਕਿਹਾ ਕਿ ਸਹੀ ਪ੍ਰੇਮੀ ਕਦੇ ਚਿੰਤਾ ਦਾ ਕਾਰਨ ਨਹੀਂ ਬਣਦੇ । ਤੁਸੀ ਸ਼ਾਂਤੀ ਮਹਿਸੂਸ ਕਰੋਗੇ। ਪਿਆਰ ਤੁਹਾਡੀ ਛਾਤੀ ਵਿੱਚ ਜੰਗ ਨੂੰ ਖ਼ਤਮ ਕਰ ਦੇਵੇਗਾ ਅਤੇ ਹੱਡੀਆਂ ਵਿੱਚ ਅੰਮ੍ਰਿਤ ਭਰ ਦੇਵੇਗਾ।
"ਮਲਾਇਕਾ ਅਤੇ ਅਰਜੁਨ ਫਿਲਹਾਲ ਨਿਊਯਾਰਕ ਵਿੱਚ ਛੁੱਟੀਆਂ ਮਨ੍ਹਾਂ ਰਹੇ ਹਨ।
ਦੱਸ ਦਈਏ ਕਿ ਮਲਾਇਕਾ ਨੇ 26 ਜੂਨ ਨੂੰ ਜਨਤਕ ਤੌਰ ਤੇ ਅਰਜੁਨ ਦੇ 34ਵੇਂ ਜਨਮਦਿਨ 'ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਕਈ ਤਸਵੀਰਾਂ ਵਿੱਚ ਉਹ ਦੋਵੇਂ ਇੱਕ ਦੂਸਰੇ ਨਾਲ ਪਿਆਰ ਜਿਤਾਉਂਦੇ ਹੋਏ ਨਜ਼ਰ ਆਏ।

ABOUT THE AUTHOR

...view details