ਪੰਜਾਬ

punjab

ETV Bharat / sitara

ਰਾਣੀ ਲਕਸ਼ਮੀਬਾਈ 'ਤੇ ਫ਼ਿਲਮ ਬਣਾਉਣਾ ਹੈ ਚੁਣੌਤੀਪੂਰਨ: ਨਿਰਦੇਸ਼ਕ ਸਵਾਤੀ ਭੀਸੇ

ਰਾਣੀ 'ਲਕਸ਼ਮੀਬਾਈ' ਉੱਤੇ ਅਧਾਰਿਤ ਫ਼ਿਲਮ The Warrior Queen of Jhansi ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਉੱਤੇ ਫ਼ਿਲਮ ਮੇਕਰ ਸਵਾਤੀ ਭੀਸੇ ਦਾ ਕਹਿਣਾ ਹੈ ਕਿ ਰਾਣੀ ਲਕਸ਼ਮੀਬਾਈ ਉੱਤੇ ਹਾਲੀਵੁੱਡ ਵਿੱਚ ਫ਼ਿਲਮ ਬਣਾਉਣਾ ਆਸਾਨ ਕੰਮ ਨਹੀਂ ਹੈ।

ਫ਼ੋਟੋ

By

Published : Nov 13, 2019, 2:49 PM IST

ਨਵੀਂ ਦਿੱਲੀ: ਰਾਣੀ 'ਲਕਸ਼ਮੀਬਾਈ' ਉੱਤੇ ਅਧਾਰਿਤ ਫ਼ਿਲਮ The Warrior Queen of Jhansi ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਉੱਤੇ ਫ਼ਿਲਮ ਮੇਕਰ ਸਵਾਤੀ ਭੀਸੇ ਦਾ ਕਹਿਣਾ ਹੈ ਕਿ ਰਾਣੀ ਲਕਸ਼ਮੀਬਾਈ ਉੱਤੇ ਹਾਲੀਵੁੱਡ ਵਿੱਚ ਫ਼ਿਲਮ ਬਣਾਉਣਾ ਆਸਾਨ ਕੰਮ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ," ਇਹ ਕਹਿੰਦੇ ਹੋਏ ਕਿ ਤੁਸੀਂ ਆਪ ਫ਼ਿਲਮ ਬਣਾ ਰਹੇ ਹੋ ਅਤੇ ਫ਼ਿਲਮ ਬਣਾਉਣ ਲਈ ਨਿਕਲ ਜਾਣਾ ਅਜਿਹਾ ਨਹੀਂ ਹੁੰਦਾ ਤੇ ਉਸ 'ਤੇ ਵੀ ਕਿਸੀ ਇਤਿਹਾਸਿਕ ਕਿਰਦਾਰ ਉੱਤੇ ਪਹਿਲੀ ਵਾਰ ਐਕਸ਼ਨ ਫ਼ਿਲਮ ਬਣਾਉਣਾ ਜੋ ਕਿ ਇੱਕ ਭਾਰਤੀ ਮਹਿਲਾ ਦੀ ਹੈ, ਫਿਰ ਚਲੋਂ ਇਸ ਨੂੰ ਹਾਲੀਵੁੱਡ ਲਈ ਬਣਾਉਦੇ ਹਾਂ, ਇਹ ਇੱਕ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਮੈਂ ਉਸ ਇੰਡਸਟਰੀ ਵਰਗੀ ਨਹੀਂ ਹਾਂ।"

ਹੋਰ ਪੜ੍ਹੋ: 'ਮੈਦਾਨ' ਦੀ ਰਿਲੀਜ਼ ਡੇਟ ਹੋਈ ਫਾਈਨਲ, ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

ਸਵਾਤੀ ਨੇ ਇੱਕ ਇੰਟਰਵਿਉ ਵਿੱਚ ਕਿਹਾ, "ਮੇਰੇ ਨਾਲ ਇਹ ਸੋਨੇ ਦੀ ਖੋਜ ਕਰਨ ਵਰਗਾ ਹੈ। ਤੁਸੀ ਦਿਲਚਸਪ ਲੋਕਾਂ ਦੀ ਤਲਾਸ਼ ਦੇ ਲਈ ਬਾਹਰ ਨਿਕਲ ਜਾਂਦੇ ਹੋਂ। ਇਸ ਦੌਰਾਨ ਤੁਸੀ ਚੰਗੇ, ਮਾੜੇ ਲੋਕਾਂ ਨਾਲ ਮਿਲਦੇ ਹੋ ਤੇ ਫਿਰ ਤੁਸੀ ਬਾਕੀ ਲੋਕਾਂ ਨੂੰ ਛੱਡ ਚੰਗੇ ਲੋਕਾਂ ਨੂੰ ਨਾਲ ਲੈਕੇ ਚੱਲ ਪੈਂਦੇ ਹੋ। ਤੁਸੀ ਸਿੱਖਦੇ ਹੋ ਅਤੇ ਆਪਣੇ ਆਪ ਨੂੰ ਵਿੱਚ ਕਾਫ਼ੀ ਬਦਲਾਅ ਪਾਉਂਦੇ ਹੋਂ ਤੇ ਤੁਸੀ ਉਮੀਦ ਕਰਦੇ ਹੋਂ, ਕਿ ਇਹ ਫ਼ਿਲਮ ਜਦ ਸਭ ਦੇ ਸਾਹਮਣੇ ਆਵੇ ਤਾਂ ਸਾਰੇ ਇਸ ਨੂੰ ਪਸੰਦ ਕੀਤਾ ਜਾਵੇ।'

ਹੋਰ ਪੜ੍ਹੋ: ਅਕਸ਼ੈ ਨੇ ਅਜੇ ਦੇਵਗਨ ਨੂੰ ਬਾਲੀਵੁੱਡ ਵਿੱਚ 30 ਸਾਲ ਪੂਰੇ ਹੋਣ 'ਤੇ ਦਿੱਤੀ ਵਧਾਈ

ਇਸ ਫ਼ਿਲਮ ਵਿੱਚ ਸਵਾਤੀ ਦੀ ਬੇਟੀ ਦੇਵਿਕਾ ਭਿਸੇ ਰਾਣੀ ਲਕਸ਼ਮੀਬਾਈ ਦਾ ਕਿਰਦਾਰ ਨਿਭਾਵੇਗੀ। ਅਮਰੀਕਾ ਵਿੱਚ ਇਹ ਫ਼ਿਲਮ 15 ਨਵੰਬਰ ਅਤੇ ਭਾਰਤ ਵਿੱਚ 29 ਨਵੰਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details