ਪੰਜਾਬ

punjab

ETV Bharat / sitara

ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਪਰਿਵਾਰ ਸਮੇਤ ਸਾਂਝੀ ਕੀਤੀ ਤਸਵੀਰ

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਫ਼ੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ। ਅਨੁਸ਼ਕਾ ਦੇ ਨਾਲ ਵਿਰਾਟ ਕੋਹਲੀ, ਅਦਾਕਾਰਾ ਦੀ ਮਾਂ ਤੇ ਪਿਤਾ ਵੀ ਨਜ਼ਰ ਆ ਰਹੇ ਹਨ।

anushka sharma shares heartwarming picture with family
ਫ਼ੋਟੋ

By

Published : Apr 7, 2020, 10:01 PM IST

ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਹੈ, ਜਿਸ ਤੋਂ ਬਾਅਦ ਸਾਰੇ ਲੋਕ ਤੇ ਬਾਲੀਵੁੱਡ ਹਸਤੀਆਂ ਆਪਣੇ-ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ। ਇਸੇ ਦੌਰਾਨ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਫ਼ੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ। ਅਨੁਸ਼ਕਾ ਦੇ ਨਾਲ ਵਿਰਾਟ ਕੋਹਲੀ, ਅਦਾਕਾਰਾ ਦੀ ਮਾਂ ਤੇ ਪਿਤਾ ਵੀ ਨਜ਼ਰ ਆ ਰਹੇ ਹਨ।

ਇਸ ਫ਼ੋਟੋ ਦੇ ਨਾਲ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, "ਇਹ ਉਨ੍ਹਾਂ ਲਈ ਜਿਨ੍ਹਾਂ ਨੇ ਸਾਡੀ ਹਮੇਸ਼ਾ ਦੇਖਭਾਲ ਕੀਤੀ ਹੈ-ਪਰਿਵਾਰ, ਜਿਨ੍ਹਾਂ ਨਾਲ ਅਸੀਂ ਜ਼ਿੰਦਗੀ ਦੇ ਸਫਰ ਉੱਤੇ ਵੱਧਣਾ ਸਿਖਿਆ, ਕਿਵੇਂ ਚੱਲਣਾ ਹੈ, ਕਿਵੇਂ ਖਾਣਾ ਹੈ, ਕਿਵੇਂ ਲੋਕਾਂ ਨਾਲ ਮਿਲਣਾ ਹੈ ਤੇ ਦੁਨੀਆ ਦਾ ਸਾਹਮਣਾ ਕਿਵੇਂ ਕਰਨਾ ਹੈ... ਸਭ ਕੁਝ ਸਿਖਾਇਆ ਹੈ। ਇਨ੍ਹਾਂ ਸਾਰੀਆ ਚੀਜ਼ਾ ਨਾਲ ਸਾਡੀ ਪ੍ਰਵਰਿਸ਼ ਹੋਈ, ਜਿਸ ਦਾ ਸਾਡੇ ਉੱਤੇ ਸਥਾਈ ਅਸਰ ਹੈ, ਜਿਸ ਦੁਨੀਆ ਵਿੱਚ ਅਸੀਂ ਰਹਿ ਰਹੇ ਹਾਂ, ਉਹ ਬਹੁਤ ਅਨਿਸ਼ਚਿਤਤਾ ਵਾਲੀ ਹੈ ਤੇ ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ ਹੋਵੇਗਾ।"

ABOUT THE AUTHOR

...view details