'ਮੈਂ ਹੂ ਨਾਂ ' ਫ਼ਿਲਮ ਨੂੰ ਪੂਰੇ ਹੋਏ 15 ਸਾਲ - sharuk khan
ਬਾਲੀਵੁੱਡ ਫ਼ਿਲਮ 'ਮੈਂ ਹੂ ਨਾਂ ' ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਸਬੰਧੀ ਫ਼ਰਾਹ ਖ਼ਾਨ ਨੇ ਪੋਸਟ ਸਾਂਝੀ ਕੀਤੀ ਹੈ।
ਫ਼ੋਟੋ
ਮੁੰਬਈ: ਕ੍ਰੋਇਓਗ੍ਰਾਫ਼ਰ ਅਤੇ ਫ਼ਿਲਮਮੇਕਰ ਫ਼ਰਾਹ ਖ਼ਾਨ ਨੇ ਫ਼ਿਲਮ 'ਮੈਂ ਹੂ ਨਾਂ ' ਤੋਂ ਆਪਣੇ ਨਿਰਦੇਸ਼ਨ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਮੰਗਲਵਾਰ ਨੂੰ ਇਸ ਫ਼ਿਲਮ ਨੂੰ ਰਿਲੀਜ਼ ਹੋਏ 15 ਸਾਲ ਹੋ ਗਏ ਹਨ। ਇਸ ਮੌਕੇ 'ਤੇ ਫ਼ਰਾਹ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦੇ ਕੁਝ ਸੀਨਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ 15 ਸਾਲ ਪੂਰੇ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ।