ਮੁੰਬਈ: ਮਹੇਸ਼ ਭੱਟ ਦੀ ਕਾਨੂੰਨੀ ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਕਥਿਤ ਤੌਰ 'ਤੇ ਬਲੈਕਮੇਲ ਅਤੇ ਸਰੀਰਕ ਸ਼ੋਸ਼ਣ ਨਾਲ ਜੁੜੇ ਮਾਮਲੇ 'ਚ ਉਨ੍ਹਾਂ ਨੂੰ ਨੈਸ਼ਨਲ ਕਮਿਸ਼ਨ ਫਾਰ ਵੂਮੈਨ (ਐਨਸੀਡਬਲਯੂ) ਵੱਲੋਂ ਕੋਈ ਨੋਟਿਸ ਨਹੀਂ ਮਿਲਿਆ।
ਵੀਰਵਾਰ ਨੂੰ ਇਹ ਸੂਚਨਾ ਮਿਲੀ ਸੀ ਕਿ ਮਹਿਲਾ ਕਮਿਸ਼ਨ ਨੇ ਭੱਟ ਨੂੰ ਉਰਵਸ਼ੀ ਰਾਉਤੇਲਾ, ਈਸ਼ਾ ਗੁਪਤਾ, ਮੌਨੀ ਰਾਏ ਅਤੇ ਪ੍ਰਿੰਸ ਨਰੂਲਾ ਦੇ ਨਾਲ ਨੋਟਿਸ ਜਾਰੀ ਕੀਤਾ ਜਿਸ ਦੇ ਤਹਿਤ ਮਾਡਲਿੰਗ 'ਚ ਕੰਮ ਕਰਨ ਦੇ ਨਾਮ 'ਤੇ ਕਈ ਕੁੜੀਆਂ ਨਾਲ ਸਰੀਰਕ ਸ਼ੋਸ਼ਣ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਵਿੱਚ ਇੱਕ ਦੋਸ਼ੀ ਖਿਲਾਫ਼ ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਉਣੇ ਹਨ।
ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਵਿੱਚ ਇਹ ਕਿਹਾ ਕਿ ਮਾਡਲਿੰਗ ਫਰਮ ਆਈ.ਐਮ.ਜੀ ਵੇਚਰਸ ਨੂੰ ਕਥਿਤ ਤੌਰ ਉੱਤੇ ਵਾਧਾ ਦੇਣ ਵਾਲੀਆਂ ਮਸ਼ਹੂਰ ਹਸਤੀਆਂ ਨੂੰ ਇਕ ਨਵਾਂ ਨੋਟਿਸ ਉਸ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ 6 ਅਗਸਤ ਦੀ ਸੁਣਵਾਈ ਲਈ ਬੁਲਾਏ ਜਾਣ ਦੇ ਬਾਵਜੂਦ ਉਹ ਆਉਣ ਵਿੱਚ ਅਸਫਲ ਰਹੇ। ਹਾਲਾਂਕਿ, ਭੱਟ ਦੀ ਕਾਨੂੰਨੀ ਟੀਮ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਨੂੰ ਮਹਿਲਾ ਕਮਿਸ਼ਨ ਤੋਂ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ।
ਫਿਲਮ ਨਿਰਮਾਤਾ ਦੁਆਰਾ ਕਮਿਸ਼ਨ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ ਲਿਖਿਆ ਕਿ “ਸਾਡੇ ਕਲਾਇੰਟ ਇਸ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਵੱਲੋਂ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ, ਜਿਸ ਦਾ ਤੁਸੀਂ ਆਪਣੇ ਟਵੀਟ ਵਿੱਚ ਜ਼ਿਕਰ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਇੱਕ ਗਵਾਹ ਦੇ ਤੌਰ ਉੱਤੇ ਸਾਡੇ ਕਲਾਇੰਟ ਦੀ ਮੌਜੂਦਗੀ ਦੀ ਮੰਗ ਕਰਨ ਲਈ ਤੁਹਾਡੀ ਤਰਫੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ।