ਮੁੰਬਈ: ਫ਼ਿਲਮਕਾਰ ਮਹੇਸ਼ ਭੱਟ ਇਨ੍ਹੀਂ ਦਿਨੀਂ ਆਪਣੇ ਟਵੀਟ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ 'ਚ ਹਨ। ਮਹੇਸ਼ ਭੱਟ ਨਾਗਰਿਕਤਾ ਸੋਧ ਕਾਨੂੰਨ ਦਾ ਸਖ਼ਤ ਵਿਰੋਧ ਕਰ ਰਹੇ ਹਨ। ਮਹੇਸ਼ ਭੱਟ ਨੂੰ ਅਕਸਰ ਟਵੀਟਸ ਰਾਹੀਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਵੇਖਿਆ ਜਾਂਦਾ ਹੈ। ਹੁਣ ਮਹੇਸ਼ ਭੱਟ ਟਵੀਟਰ 'ਤੇ ਇੱਕ ਵਾਰ ਫਿਰ ਆਪਣੇ ਟਵੀਟ ਕਰਕੇ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦਾ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦਰਅਸਲ, ਮਹੇਸ਼ ਭੱਟ ਨੇ ਜਾਵੇਦ ਅਖ਼ਤਰ ਦੀ ਇੱਕ ਕਵਿਤਾ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ।
ਹੋਰ ਪੜ੍ਹੋ: ਪੰਜਾਬੀ ਫ਼ਿਲਮ ਕੋਕਾ ਵਿੱਚ ਗੁਰਨਾਮ ਤੇ ਨੀਰੂ ਬਾਜਵਾ ਆਉਣਗੇ ਨਜ਼ਰ
ਕਵਿਤਾ ਵਿੱਚ ਲਿਖਿਆ ਹੈ, "ਜੋ ਮੈਨੂੰ ਜ਼ਿੰਦਾ ਜਲਾ ਰਹੇ ਹਨ, ਉਹ ਬੇ-ਖ਼ਬਰ ਹਨ। ਕੀ ਮੇਰੀ ਜੰਜ਼ੀਰ ਹੌਲੀ ਹੌਲੀ ਪਿਘਲ ਰਹੀ ਹੈ। ਮੇਰਾ ਕਤਲ ਹੋ ਤਾਂ ਗਿਆ ਤੁਹਾਡੀ ਗਲੀ ਵਿੱਚ, ਪਰ ਮੇਰੇ ਲਹੂ ਨਾਲ ਤੁਹਾਡੀ ਕੰਧ ਗਲ਼ ਰਹੀ ਹੈ।" ਮਹੇਸ਼ ਭੱਟ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ।
ਹੋਰ ਪੜ੍ਹੋ: ਫਰਾਹ ਖ਼ਾਨ ਅਤੇ ਰਵੀਨਾ ਟੰਡਨ ਨੇ ਮੰਗੀ ਮੁਆਫ਼ੀ
ਜੇ ਗੱਲ ਕਰੀਏ ਮਹੇਸ਼ ਭੱਟ ਦੇ ਵਰਕ ਫ੍ਰੰਟ ਦੀ ਤਾਂ ਮਹੇਸ਼ ਭੱਟ ਆਪਣੀ ਅਗਲੀ ਫ਼ਿਲਮ 'ਸੜਕ 2' ਬਣਾ ਰਹੇ ਹਨ। ਫ਼ਿਲਮ 'ਸੜਕ 2' 1991 ਵਿੱਚ ਆਈ ਸੜਕ ਦਾ ਸੀਕੁਅਲ ਹੋਵੇਗਾ। ਇਹ ਇੱਕ ਰੌਮੈਂਟਿਕ ਫ਼ਿਲਮ ਸੀ, ਜੋ ਹਾਲੀਵੁੱਡ ਫ਼ਿਲਮ ਟੈਕਸੀ ਡਰਾਇਵਰ(1972) ਤੋਂ ਪ੍ਰੇਰਿਤ ਸੀ। ਇਸ ਫ਼ਿਲਮ ਵਿੱਚ ਪੂਜਾ ਭੱਟ ਅਤੇ ਅਜੇ ਦੇਵਗਨ ਦੀ ਜੋੜੀ ਨੇ ਕਾਫ਼ੀ ਕਮਾਲ ਕੀਤੀ ਸੀ।