ਮੁੰਬਈ: ਤੇਲਗੂ ਸੁਪਰਸਟਾਰ ਮਹੇਸ਼ ਬਾਬੂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਸਾਰਿਆਂ ਸਿਹਤ ਕਰਮੀਆਂ ਦਾ ਧੰਨਵਾਦ ਕਰਦੇ ਹਨ, ਜੋ ਕੋਵਿਡ-19 ਦੇ ਪ੍ਰਕੋਪ ਦੌਰਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ।
ਮਹੇਸ਼ ਨੇ ਇੰਸਟਾਗ੍ਰਾਮ ਰਾਹੀ ਸਿਹਤ ਕਰਮੀਆਂ ਦੀਆਂ ਤਸਵੀਰਾਂ ਦਾ ਇੱਕ ਕੋਲਾਜ਼ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ, "ਮੈਂ ਉਨ੍ਹਾਂ ਸਾਰਿਆਂ ਸਿਹਤ ਕਰਮੀਆਂ ਦਾ ਧੰਨਵਾਦ ਕਰਦਾ ਹਾਂ, ਜੋ ਇਸ ਕਠਿਨ ਸਮੇਂ ਵਿੱਚ ਸਾਡੀ ਸੁਰਖਿਆ ਤੇ ਸਿਹਤ ਦਾ ਖ਼ਿਆਲ ਰੱਖਣ ਲਈ ਮਿਹਨਤ ਕਰ ਰਹੇ ਹਨ।"
ਇਸ ਤੋਂ ਬਾਅਦ ਉਨ੍ਹਾਂ ਲਿਖਿਆ,"ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਸਾਨੂੰ ਬਚਾਉਣ ਲਈ ਅਜਿਹਾ ਕਰ ਰਹੇ ਹਨ। ਹਾਲਾਂਕਿ ਆਪਣੇ ਖ਼ੁਦ ਦੇ ਜੀਵਨ ਨੂੰ ਜ਼ੋਖ਼ਿਮ ਵਿੱਚ ਪਾਉਣਾ ਕਠਿਨ ਹੈ, ਪਰ ਉਨ੍ਹਾਂ ਲੋਕਾਂ ਨੂੰ ਪਿੱਛੇ ਛੜਨਾ ਮੁਸ਼ਕਲ ਹੈ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਜੋ ਇੱਕ ਯੁੱਧ ਖੇਤਰ ਵਿੱਚ ਹਨ।"
ਉਨ੍ਹਾਂ ਨੇ ਅੱਗੇ ਲਿਖਿਆ,"ਇਸ ਕਠਿਨ ਸਮੇਂ ਵਿੱਚ ਅਸੀਂ ਇੱਕ-ਦੂਜੇ ਨੂੰ ਜੋ ਸਭ ਤੋਂ ਵੱਡਾ ਤੋਹਫ਼ਾ ਦੇ ਸਕਦੇ ਹਾਂ, ਉਹ ਹੈ ਸਾਡਾ ਪਿਆਰ ਤੇ ਹਮਦਰਦੀ। ਮੈਂ ਤੁਹਾਨੂੰ ਸਾਰਿਆਂ ਤੋਂ ਆਪਣੇ ਹਸਪਤਾਲ ਕਰਮੀਆਂ ਦੇ ਪ੍ਰਤੀ ਦਿਆਲੂ ਤੇ ਇੱਜ਼ਤ ਦੇਣ ਦੀ ਅਪੀਲ ਕਰਦਾ ਹਾਂ...ਸਾਡੇ ਸੱਚੇ ਹੀਰੋ।"