ਹੈਦਰਾਬਾਦ: ਮਹਾਸ਼ਿਵਰਾਤਰੀ ਦਾ ਤਿਉਹਾਰ 1 ਮਾਰਚ ਯਾਨੀ ਅੱਜ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਭਗਵਾਨ ਸ਼ਿਵ ਦੇ ਭਗਤ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਭੋਲੇਨਾਥ ਦੀ ਪੂਜਾ ਕਰਨਗੇ ਅਤੇ ਵਰਤ ਵੀ ਰੱਖਦੇ ਹਨ। ਹਰ ਪਾਸੇ, ਸ਼ਿਵ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਦਾ ਸੁੰਦਰ ਸੰਗੀਤ ਸੁਣਾਈ ਦਿੰਦਾ ਹੈ।
ਬਾਲੀਵੁੱਡ ਦੇ ਕਈ ਅਜਿਹੇ ਗੀਤ ਹਨ ਜੋ ਹਰ ਸਾਲ ਸ਼ਿਵਰਾਤਰੀ 'ਤੇ ਜ਼ਰੂਰ ਸੁਣਾਏ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦਾ ਮਨ ਸ਼ਰਧਾ ਨਾਲ ਭਰ ਜਾਂਦਾ ਹੈ। ਇਨ੍ਹਾਂ ਗੀਤਾਂ ਦਾ ਸੰਗੀਤ ਅਤੇ ਗਾਇਕਾਂ ਦੀ ਸੁਰ ਅਜਿਹੀ ਹੈ ਕਿ ਇਹ ਸੁਣਨ ਵਾਲੇ ਨੂੰ ਸਿੱਧਾ ਪ੍ਰਮਾਤਮਾ ਨਾਲ ਜੋੜਦੀ ਹੈ।
ਸ਼ਿਵ ਜੀ ਚਲੇ ਪਾਲਕੀ ਸਜਾਏ ਕੇ
Maha Shivratri Songs in bollywood ਦੇਵ ਆਨੰਦ ਦੀ ਫਿਲਮ 'ਮੁਨੀਮਜੀ' ਦਾ ਇਹ ਗੀਤ ਬਹੁਤ ਹੀ ਸ਼ਾਨਦਾਰ ਹੈ। ਇਸ ਵਿੱਚ ਜਿਸ ਤਰ੍ਹਾਂ ਸ਼ਿਵ ਦੀ ਬਾਰਾਤ ਨੂੰ ਦਿਖਾਇਆ ਗਿਆ ਹੈ, ਉਹ ਬਹੁਤ ਹੀ ਅਦਭੁਤ ਹੈ।
ਨਮੋ ਨਮੋ ਸ਼ੰਕਰਾ
Maha Shivratri Songs in bollywood ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਦੀ ਫਿਲਮ ਕੇਦਾਰਨਾਥ ਦਾ ਗੀਤ 'ਨਮੋ ਨਮੋ ਸ਼ੰਕਰਾ' ਹਰ ਦਿਲ 'ਚ ਵੱਸਦਾ ਹੈ। ਇਸ ਗੀਤ ਦੇ ਬੋਲ ਵੀ ਬਹੁਤ ਖੂਬਸੂਰਤ ਹਨ। ਗਾਇਕ ਅਮਿਤ ਤ੍ਰਿਵੇਦੀ ਦੀ ਜਾਦੂਈ ਆਵਾਜ਼ ਵਿੱਚ, ਇਹ ਗੀਤ ਸਾਨੂੰ ਕੇਦਾਰਨਾਥ ਦੀ ਝਲਕ ਦਿੰਦਾ ਹੈ। ਗੀਤ ਦੇ ਬੋਲਾਂ ਵਿੱਚ ਵਾਰ-ਵਾਰ ਆਇਆ ਸ਼ਬਦ ‘ਸ਼ੰਕਰਾ’ ਸ਼ਿਵ ਭਗਤਾਂ ਨੂੰ ਅਧਿਆਤਮਿਕ ਸੰਸਾਰ ਵਿੱਚ ਲੈ ਜਾਂਦਾ ਹੈ।
ਬਮ ਲਹਿਰੀ
Maha Shivratri Songs in bollywood ਆਪਣੇ ਖਾਸ ਅੰਦਾਜ਼ ਲਈ ਮਸ਼ਹੂਰ ਗਾਇਕ ਕੈਲਾਸ਼ ਖੇਰ ਦਾ ਗੀਤ 'ਬਮ ਬਮ ਬਮ ਲਹਿਰੀ' ਮਹਾਸ਼ਿਵਰਾਤਰੀ 'ਤੇ ਜ਼ਰੂਰ ਸੁਣਨ ਨੂੰ ਮਿਲਦਾ ਹੈ। ਭਗਵਾਨ ਸ਼ਿਵ ਦੀ ਮਹਿਮਾ ਨੂੰ ਬਿਆਨ ਕਰਦੇ ਇਸ ਗੀਤ ਨੂੰ ਸ਼ਿਵ ਭਗਤਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਦਿਯੋਗੀ
Maha Shivratri Songs in bollywood "ਦੂਰ ਓਸ ਆਕਾਸ਼ ਕੀ ਗਹਿਰਾਈਓ ਮੇਂ, ਇਕ ਨਦੀ ਸੇ ਬੇਹ ਰਹੇ ਹੈ ਆਦਿਯੋਗੀ ..." ਗੀਤ ਦੇ ਬੋਲ ਅਤੇ ਵਿਜ਼ੂਅਲ ਤੁਹਾਨੂੰ ਵੱਖਰੀ ਦੁਨੀਆਂ ਦੇ ਦਰਸ਼ਨ ਕਰਾਉਣਗੇ। ਪ੍ਰਸੂਨ ਜੋਸ਼ੀ ਦੇ ਲਿਖੇ ਇਸ ਗੀਤ ਨੂੰ ਕੈਲਾਸ਼ ਖੇਰ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ।
ਸ਼ਿਵ ਤਾਂਡਵ
Maha Shivratri Songs in bollywood ਬਾਲੀਵੁੱਡ ਦੇ ਬ੍ਰੇਥਲੇਸ ਸਿੰਗਰ ਕਹੇ ਜਾਣ ਵਾਲੇ ਸ਼ੰਕਰ ਮਹਾਦੇਵਨ ਦੀ ਆਵਾਜ਼ 'ਚ ਸ਼ਿਵ ਤਾਂਡਵ ਨੂੰ ਸੁਣ ਕੇ ਮਨ ਸ਼ਰਧਾਲੂ ਹੋ ਜਾਂਦਾ ਹੈ। ਇਹ ਗੀਤ ਸ਼ਿਵਰਾਤਰੀ 'ਤੇ ਹਰ ਤਰ੍ਹਾਂ ਨਾਲ ਸੁਣਿਆ ਜਾਂਦਾ ਹੈ।
ਸ਼ੰਕਰਾ ਰੇ ਸ਼ੰਕਰਾ
Maha Shivratri Songs in bollywood ਅਦਾਕਾਰ ਅਜੈ ਦੇਵਗਨ ਦੀ ਫਿਲਮ 'ਤਾਨਹਾਜੀ' ਦਾ ਗੀਤ ਸ਼ੰਕਰਾ ਰੇ ਸ਼ੰਕਰਾ ਦੀ ਧੁੰਨ ਤੁਹਾਡੇ ਵਿੱਚ ਵੱਖਰਾ ਜੋਸ਼ ਭਰ ਦੇਵੇਗੀ। ਇਸ ਗੀਤ ਨੂੰ ਮੇਹੁਲ ਵਆਸ (Mehul Vyas) ਨੇ ਗਾਇਆ ਹੈ ਅਤੇ ਅਨਿਲ ਵਰਮਾ ਨੇ ਲਿਖਿਆ ਹੈ। ਇਸ ਗੀਤ ਦੀ ਕੋਰੀਓਗ੍ਰਾਫੀ ਵੀ ਬੇਹਦ ਸੁੱਚਜੇ ਢੰਗ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ:ਮਹਾਸ਼ਿਵਰਾਤਰੀ ... ਸਿਫ਼ਰ ਤੋਂ ਪਰੇ ਹੈ ਸ਼ਿਵ ਦੀ ਹੌਂਦ