ਮੁੰਬਈ: ਦੇਸ਼ ਵਿੱਚ ਲੌਕਡਾਊਨ ਕਾਰਨ ਸਿਨੇਮਾਘਰ ਬੰਦ ਹਨ ਪਰ ਦਰਸ਼ਕਾਂ ਦਾ ਮਨੋਰੰਜਨ ਨਹੀਂ ਰੁਕਿਆ ਹੈ। ਡਿਜੀਟਲ ਪਲੇਟਫਾਰਮ ਉੱਤੇ ਇੱਕ ਤੋਂ ਬਾਅਦ ਇੱਕ ਨਵੀਂ ਫ਼ਿਲਮਾਂ ਤੇ ਵੈਬ ਸੀਰੀਜ਼ ਆ ਰਹੀਆਂ ਹਨ। ਇਸ ਤੋਂ ਇਲਾਵਾ ਓਟੀਟੀ ਪਲੇਟਫਾਰਮ ਉਨ੍ਹਾਂ ਸਾਰੀਆਂ ਫ਼ਿਲਮਾਂ ਦਾ ਵੀ ਪ੍ਰਸਾਰਣ ਕਰ ਰਿਹਾ ਹੈ, ਜੋ ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ ਹਨ। ਉਨ੍ਹਾਂ ਵਿੱਚ ਇੱਕ ਹੈ ਕਾਰਤਿਕ ਆਰਯਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ "ਲਵ ਆਜ ਕੱਲ੍ਹ"।
ਓਟੀਟੀ 'ਤੇ ਟ੍ਰੈਂਡ ਹੋਈ ਕਾਰਤਿਕ ਤੇ ਸਾਰਾ ਦੀ ਫ਼ਿਲਮ 'ਲਵ ਆਜ ਕੱਲ੍ਹ' - ਓਟੀਟੀ ਪਲੇਟਫਾਰਮ
ਕੋਰੋਨਾ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਓਟੀਟੀ ਪਲੇਟਫਾਰਮ ਉੱਤੇ ਕਾਰਤਿਕ ਤੇ ਸਾਰਾ ਦੀ ਫ਼ਿਲਮ "ਲਵ ਆਜ ਕੱਲ੍ਹ" ਟ੍ਰੈਂਡ ਕਰਨ ਲੱਗ ਪਈ ਹੈ।
love aaj kal trending on ott
ਇਮਤਿਆਜ਼ ਅਲੀ ਦੀ ਇਸ ਫ਼ਿਲਮ ਨੂੰ ਹਾਲ ਹੀ ਵਿੱਚ ਨੈਟਫਿਕਸ ਉੱਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਕਈ ਲੋਕ ਫ਼ਿਲਮ ਸਿਨੇਮਾਘਰਾਂ ਵਿੱਚ ਇਸ ਨੂੰ ਦੇਖਣ ਤੋਂ ਰਹਿ ਗਏ ਹੋਣਗੇ ਜਾ ਤਾਂ ਕੁਝ ਲੋਕ ਇਹ ਫ਼ਿਲਮ ਫਿਰ ਤੋਂ ਆਨ-ਲਾਈਨ ਦੇਖ ਰਹੇ ਹਨ, ਜਿਸ ਦੇ ਚਲਦਿਆਂ ਨੈਟਫਲਿਕਸ ਉੱਤੇ ਇਹ ਫ਼ਿਲਮ ਟ੍ਰੈ਼ਂਡ ਹੋ ਰਹੀ ਹੈ।
ਦੱਸ ਦਈਏ ਕਿ ਕਾਰਤਿਕ ਘਰ ਵਿੱਚ ਰਹਿੰਦੇ ਹੋਏ ਵੀ ਕਾਫ਼ੀ ਬਿਅਸਤ ਹਨ। ਇਸ ਦੌਰਾਨ ਉਨ੍ਹਾਂ ਨੇ ਯੂਟਿਊਬ ਉੱਤੇ ਇੱਕ ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਉਹ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕਤ ਕਰ ਰਹੇ ਹਨ।