ਮੁੰਬਈ: ਕਈ ਹੋਰ ਬਾਲੀਵੁੱਡ ਸਿਤਾਰਿਆਂ ਦੀ ਤਰ੍ਹਾਂ ਹੀ ਅਦਾਕਾਰ ਰਣਦੀਪ ਹੁੱਡਾ ਨੇ ਵੀ ਮੰਗਲਵਾਰ ਨੂੰ ਥ੍ਰੋਬੈਕ ਤਸਵੀਰਾਂ ਸਾਂਝਾ ਕੀਤਾ ਤੇ ਕਿਹਾ ਕਿ ਉਹ ਆਪਣੇ ਅਦਾਕਾਰੀ ਵਾਲੇ ਜੀਵਨ ਨੂੰ ਯਾਦ ਕਰ ਰਹੇ ਹਨ।
ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਦੇ ਨਾਲ ਅਦਾਕਾਰ ਨੇ ਲਿਖਿਆ, "Missing this!. Bored of being myself।"
ਰਣਦੀਪ ਨੇ ਇਹ ਤਸਵੀਰ ਆਪਣੀ ਵੈਨਿਟੀ ਵੈਨ ਦੇ ਸਾਹਮਣੇ ਲਈ ਹੈ, ਜਿਸ ਦੇ ਉਪਰ ਲਿਖਿਆ ਹੈ, "Hair and Makeup।"
ਇਸ ਤੋਂ ਇਲਾਵਾ ਹਾਲ ਹੀ ਵਿੱਚ ਅਦਾਕਾਰ ਸ਼ਾਹੀਦ ਕਪੂਰ ਨੇ ਇੱਕ ਤਸਵੀਰ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੀ ਆਉਣ ਵਾਲੀ ਸਪੋਰਟਸ ਡਰਾਮਾ ਫ਼ਿਲਮ 'ਜਰਸੀ' ਦੀ ਸ਼ੂਟਿੰਗ ਨੂੰ ਕਾਫ਼ੀ ਯਾਦ ਕਰ ਰਹੇ ਹਨ।
ਇਸ ਦੇ ਨਾਲ ਹੀ ਅਦਾਕਾਰਾ ਤਾਪਸੀ ਪੰਨੂ ਨੇ ਕੁਝ ਦਿਨ ਪਹਿਲਾ ਥ੍ਰੋਬੈਕ ਸੀਰੀਜ਼ ਨੂੰ ਸਾਂਝਾ ਕੀਤਾ ਸੀ, ਜਿਸ ਦੇ ਨਾਲ ਉਨ੍ਹਾਂ ਲਿਖਿਆ ਸੀ ਕਿ ਉਹ ਆਪਣੀ ਸ਼ੂਟਿੰਗ ਨੂੰ ਯਾਦ ਕਰ ਰਹੀ ਹੈ।