ਪੰਜਾਬ

punjab

ETV Bharat / sitara

ਲਿਲੀ ਸਿੰਘ 'ਤੇ ਰਣਵੀਰ ਦੀ ਵੀਡੀਓ ਵਾਇਰਲ - apna time a gaya

ਯੂਟਿਊਬ ਸਟਾਰ ਲਿਲੀ ਅਤੇ ਰਣਵੀਰ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ 'ਅਪਨਾ ਟਾਈਮ ਆਏਗਾ' ਗੀਤ ਗਾ ਰਹੇ ਹਨ।

ਸੋਸ਼ਲ ਮੀਡੀਆ

By

Published : Apr 4, 2019, 6:40 PM IST

ਮੁੰਬਈ : ਬੀਤੇ ਦਿਨ੍ਹੀਂ ਹੋਏ ਜੀਕਿਊ ਐਵਾਰਡ 'ਚ ਰਣਵੀਰ ਸਿੰਘ ਨੇ ਯੂਟਿਊਬ ਸਟਾਰ ਲਿਲੀ ਨਾਲ ਪ੍ਰਫੋਮ ਕਰਦੇ ਨਜ਼ਰ ਆਏ। ਉਂਝ ਤਾਂ ਰਣਵੀਰ ਸਿੰਘ ਦੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਹੀ ਜਾਂਦੀ ਹੈ। ਇਸ ਵੀਡੀਓ 'ਚ ਉਹ ਲਿਲੀ ਦੇ ਨਾਲ ਜੁਗਲਬੰਦੀ ਕਰਦੇ ਨਜ਼ਰ ਆ ਰਹੇ ਹਨ। ਦੋਹਾਂ ਨੇ ਫ਼ਿਲਮ 'ਗਲੀ ਬੁਆਏ' ਦਾ ਗੀਤ 'ਅਪਨਾ ਟਾਈਮ ਆਏਗਾ' ਗੀਤ ਗਾਇਆ ਹੈ।

ਦੱਸਣਯੋਗ ਹੈ ਕਿ ਇਸ ਪ੍ਰਫੋਮੇਂਸ ਨੂੰ ਅਵਾਰਡ ਸਮਾਰੋਹ 'ਚ ਮੌਜੂਦ ਸਾਰੇ ਦਰਸ਼ਕਾਂ ਨੇ ਪਸੰਦ ਕੀਤਾ। ਉਨ੍ਹਾਂ ਦੀ ਪ੍ਰਫਾਰਮੈਂਸ 'ਤੇ ਲੋਕ ਇੰਨ੍ਹੇ ਦੀਵਾਨੇ ਹੋ ਗਏ ਕਿ ਹਰ ਕੋਈ ਰਣਵੀਰ ਤੇ ਲਿਲੀ ਦੇ ਕਰੀਬ ਜਾਣ ਦੀ ਕੋਸਿਸ਼ ਕਰ ਰਿਹਾ ਸੀ। ਜਿਸ ਕਾਰਨ ਸੁੱਰਖਿਆ ਕਰਮੀਆਂ ਨੂੰ ਦਿਕਤ ਦਾ ਸਾਹਮਣਾ ਕਰਨਾ ਪਿਆ।ਇਸ ਤੋਂ ਇਲਾਵਾ ਰਣਵੀਰ ਇਸ ਵੇਲੇ ਆਪਣੀ ਫ਼ਿਲਮ '83' ਅਤੇ 'ਤਖ਼ਤ' ਦੇ ਸ਼ੂਟ 'ਚ ਮਸ਼ਰੂਫ ਹਨ।

ABOUT THE AUTHOR

...view details