ਮੁੰਬਈ : ਮੈਗਾਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਜ਼ਿੰਦਗੀ ਕਦੇ ਹਾਰ ਨਹੀਂ ਮਨਦੀ ਹੈ ਅਤੇ ਇਹ ਅਸਾਨੀ ਦੇ ਨਾਲ ਹਾਰ ਨਾ ਮੰਨਣ ਦੀ ਅਪੀਲ ਕਰਦੀ ਹੈ, ਇਹ ਹੀ ਜ਼ਿੰਦਗੀ ਦੀ ਖ਼ਾਸਿਅਤ ਹੈ। ਅਮਿਤਾਭ ਨੇ ਆਪਣੇ ਬਲਾਗ ਵਿੱਚ ਜ਼ਿੰਦਗੀ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਉਨ੍ਹਾਂ ਨੇ ਇਸ ਬਲਾਗ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਇੱਕ ਇਨਸਾਨ ਨੂੰ ਹਰ ਰੋਜ਼ ਸੰਘਰਸ਼ ਤੋਂ ਹੋ ਕੇ ਗੁਜ਼ਰਨਾ ਪੈਂਦਾ ਹੈ। 'ਧੂਲ, ਗੰਦਗੀ, ਮਿੱਟੀ, ਮੀਂਹ ਅਤੇ ਗਰਮੀ ਤੋਂ ਲੰਘ ਕੇ ਉਹ ਜੀਵਨ ਬਚਾਉਣ ਲਈ ਆਪਣੀ ਜੰਗ ਜਾਰੀ ਰੱਖਦਾ ਹੈ ਕਿਉਂਕਿ ਜ਼ਿੰਦਗੀ ਇੱਕ ਨਿਰੰਤਰ ਇੱਕ ਮੁਰੰਮਤ ਦਾ ਕੰਮ ਹੈ।
ਉਨ੍ਹਾਂ ਨੇ ਲਿਖਿਆ, "ਜ਼ਿੰਦਗੀ ਨਿਰੰਤਰ ਇੱਕ ਮੁਰੰਮਤ ਦਾ ਕੰਮ ਹੈ..ਹਰ ਦਿਨ ਦੇ ਸ਼ੁਰੂ ਹੁੰਦੇ ਹੀ ਇਸ ਗੱਲ ਦੀ ਉਡੀਕ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ ,ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ, ਕਿਹੜੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।"
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਬਿਗ ਬੀ ਨੇ ਜ਼ਿੰਦਗੀ ਬਾਰੇ ਕੁੱਝ ਕਿਹਾ ਹੋਵੇ। ਇਸ ਤੋ ਪਹਿਲਾਂ ਵੀ ਕਈ ਵੀਡੀਓਜ਼ ਉਨ੍ਹਾਂ ਦੀਆਂ ਵਾਇਰਲ ਹੋ ਚੁੱਕੀਆਂ ਹਨ ਜਿਸ ਵਿੱਚ ਉਹ ਜ਼ਿੰਦਗੀ ਬਾਰੇ ਆਪਣੇ ਵਿਚਾਰ ਦੱਸ ਚੁੱਕੇ ਹਨ। ਇਨ੍ਹਾਂ ਵੀਡੀਓ ਵਿੱਚ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ ਅਤੇ ਤੂੰ ਚੱਲ ਸ਼ਾਮਿਲ ਹੈ।