ਮੁੰਬਈ: ਬਾਲੀਵੁੱਡ ਦੇ ਉੱਘੇ ਅਦਾਕਾਰਾ ਦਲੀਪ ਕੁਮਾਰ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੁੰਬਈ ਸਥਿਤ ਹਿੰਦੂਜਾ ਹਸਪਤਾਲ ਵਿੱਚ ਕਰੀਬ ਸਵੇਰੇ 7.30 ਵਜੇ ਆਖਰੀ ਸਾਹ ਲਏ। ਹਸਪਤਾਲ ਦੇ ਪਲਮਨੋਲੋਜਿਸਟ ਡਾ. ਜਲੀਲ ਪਾਰਕਰ ਨੇ ਇਸ ਦੀ ਪੁਸ਼ਟੀ ਕੀਤੀ। ਦਲੀਪ ਕੁਮਾਰ ਦੀ ਅੰਤਮ ਰਸਮਾਂ ਸ਼ਾਮ 5 ਵਜੇ ਹੋਵੇਗੀ।
ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਅਦਾਕਾਰ ਦਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਕੁਝ ਦਿੱਕਤ ਆ ਰਹੀ ਸੀ ਇਸ ਦੇ ਚਲਦੇ ਉਨ੍ਹਾਂ ਨੂੰ 29 ਜੂਨ ਨੂੰ ਮੁੰਬਈ ਦੇ ਖਾਰ ਵਿੱਚ ਸਥਿਤ ਹਿੰਦੂਜਾ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਸੀ।
ਇਸ ਦੇ ਅਗਲੇ ਦਿਨ ਟਵਿੱਟਰ ਉੱਤੇ ਉਨ੍ਹਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਦਲੀਪ ਸਾਹਿਬ ਦੀ ਸਿਹਤ ਖਰਾਬ ਹੋਣ ਦੇ ਚਲਦੇ ਖਾਰ ਸਥਿਤ ਹਿੰਦੂਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਯਕੀਨਨ ਤੁਹਾਡੇ ਪਿਆਰ ਅਤੇ ਅਰਦਾਸ ਦੀ ਪ੍ਰਸੰਸ਼ਾ ਕਰਦੇ ਹਨ।
ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਬ੍ਰਿਟਿਸ਼ ਇੰਡੀਆ ਦੇ ਪੇਸ਼ਾਵਰ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ. ਦਲੀਪ ਕੁਮਰਾ ਦਾ ਅਸਲੀ ਨਾਂਅ ਮੁਹੰਮਦ ਯੂਸਫ਼ ਖਾਨ ਸੀ। ਯੂਸਫ਼ ਖਾਨ ਨੇ ਆਪਣੀ ਪੜਾਈ ਨਾਸਿਕ ਵਿੱਚ ਕੀਤੀ ਸੀ, ਰਾਜ ਕਪੂਰ ਉਨ੍ਹਾਂ ਦੇ ਬਚਪਨ ਵਿੱਚ ਹੀ ਦੋਸਤ ਬਣ ਗਏ ਸੀ। ਮੰਨੋ ਉਥੋਂ ਦੀ ਹੀ ਦਲੀਪ ਕੁਮਾਰ ਦੀ ਬਾਲੀਵੁੱਡ ਸਫਰ ਸ਼ੁਰੂ ਹੋਇਆ। ਕਰੀਬ 22 ਸਾਲ ਦੀ ਉਮਰ ਵਿੱਚ ਹੀ ਦਲੀਪ ਕੁਮਾਰ ਨੂੰ ਪਹਿਲੀ ਫਿਲਮ ਮਿਲ ਗਈ ਸੀ। 1944 ਵਿੱਚ ਉਨ੍ਹਾਂ ਨੇ ਫਿਲਮ ਜਵਾਰ ਭਾਟਾ ਵਿੱਚ ਕੰਮ ਕੀਤਾ ਸੀ।
ਜਵਾਰ ਭਾਟਾ ਤੋਂ ਸ਼ੁਰੂਆਤ ਕਰਨ ਵਾਲੇ ਦਲੀਪ ਕੁਮਾਰ ਦੀ ਯਾਦਗਾਰ ਫਿਲਮਾਂ ਵਿੱਚ ਸ਼ਹੀਦ, ਮੇਲਾ, ਨਦੀਆਂ ਦੇ ਪਾਰ, ਬਾਬੁਲ, ਫੁਟਪਾਥ, ਦੇਵਦਾਸ, ਨਵਾਂ ਦੌਰ, ਮੁਗਲ-ਏ-ਆਜਮ, ਗੰਗਾ-ਜਮੁਨਾ ਰਾਮ ਅਤੇ ਸ਼ਾਮ, ਕਰਮਾ ਰਹੀ। ਦਲੀਪ ਕੁਮਾਰ ਦੀ ਆਖਰੀ ਫਿਲਮ ਕਿਲਾ ਸੀ ਜੋ ਕਿ 1998 ਵਿੱਚ ਆਈ ਸੀ।
ਦਲੀਪ ਕੁਮਾਰ ਨੇ ਸਾਲ 1966 ਵਿੱਚ ਸਾਇਰਾ ਬਾਨੋ ਨਾਲ ਵਿਆਹ ਕੀਤਾ ਸੀ। ਜੋ ਖੁਦ ਵੀ ਇੱਕ ਅਦਾਕਾਰਾ ਸੀ। ਜਦੋਂ ਦੋਨਾਂ ਨੇ ਵਿਆਹ ਹੋਇਆ ਸਾਇਰਾ ਬਾਨੋ ਦਲੀਪ ਕੁਮਾਰ ਤੋਂ 22 ਸਾਲ ਛੋਟੀ ਸੀ। ਦਲੀਪ ਕੁਮਾਰ ਨੇ ਆਸਮਾ ਸਾਹਿਬ ਨਾਲ ਵੀ ਵਿਆਹ ਕੀਤਾ ਸੀ। ਹਾਲਾਕਿ ਇਹ ਵਿਆਹ ਸਿਰਫ਼ 1983 ਤੱਕ ਚੱਲਿਆ ਸੀ। ਪਰ ਸਾਇਰਾ ਬਾਨੋ ਦੇ ਨਾਲ ਦਲੀਪ ਕੁਮਾਰ ਦਾ ਸਾਥ ਆਖਰੀ ਸਾਹ ਤੱਕ ਬਣਿਆ ਰਿਹਾ। ਸਾਇਰਾ ਬਾਨੋ ਲਗਾਤਾਰ ਹਸਪਤਾਲ ਤੋਂ ਦਲੀਪ ਕੁਮਾਰ ਦੇ ਚਹਾਉਣ ਵਾਲਿਆਂ ਨੂੰ ਉਨ੍ਹਾਂ ਦੀ ਸਿਹਤ ਦਾ ਅਪਡੇਟ ਦਿੰਦੀ ਰਹਿੰਦੀ ਸੀ।