ਮੁੰਬਈ: ਪ੍ਰਸਿੱਧ ਸ਼ਾਸ਼ਤਰੀ ਸੰਗੀਤ ਗਾਇਕ ਪੰਡਿਤ ਜਸਰਾਜ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਨੂੰ ਅਮਰੀਕਾ ਦੇ ਨਿਊਜਰਸੀ ਤੋਂ ਮੁੰਬਈ ਲਿਆਂਦਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਪੰਡਿਤ ਜਸਰਾਜ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਮੁੰਬਈ - mumbai
ਪੰਡਿਤ ਜਸਰਾਜ ਦਾ ਅੰਤਮ ਸੰਸਕਾਰ ਭਾਰਤ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਮਰੀਕਾ ਦੇ ਨਿਊ ਜਰਸੀ ਤੋਂ ਮੁੰਬਈ ਲਿਆਂਦਾ ਜਾਵੇਗਾ।
ਪੰਡਿਤ ਜਸਰਾਜ, ਜੋ ਕਿ ਸੰਗੀਤ ਦੇ ਮੇਵਾਤੀ ਘਰਾਨਾ ਨਾਲ ਸਬੰਧਤ ਸਨ। ਉਨ੍ਹਾਂ ਦਾ ਦੇਹਾਂਤ ਸੋਮਵਾਰ ਨੂੰ ਅਮਰੀਕਾ ਦੇ ਨਿਊਜਰਸੀ ਸਥਿਤ ਰਿਹਾਇਸ਼ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਜਦੋਂ ਭਾਰਤ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ, ਉਦੋਂ ਉਹ ਅਮਰੀਕਾ ਵਿੱਚ ਸਨ। ਪਰਿਵਾਰ ਵੱਲੋਂ ਜਾਰੀ ਬਿਆਨ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦੇਹ ਨੂੰ ਵਰਸੋਵਾ ਸਥਿਤ ਘਰ ਵਿਖੇ ਪਰਿਵਾਰਕ ਦਰਸ਼ਨਾਂ ਲਈ ਰੱਖਿਆ ਜਾਵੇਗਾ।
ਮਹੱਤਵਪੂਰਣ ਗੱਲ ਇਹ ਹੈ ਕਿ ਪੰਡਿਤ ਜਸਰਾਜ ਨੇ ਆਪਣੇ ਅੱਠ ਦਹਾਕੇ ਦੀ ਸੰਗੀਤਕ ਵਿਰਾਸਤ ਵਿੱਚ ਬਹੁਤ ਸਾਰੇ ਗੁੰਝਲਦਾਰ ਰਾਗਾਂ ਨੂੰ ਜਿਉਂਦਾ ਕੀਤਾ। ਪੰਡਿਤ ਜਸਰਾਜ ਦੇ ਪਰਿਵਾਰ ਵਿੱਚ ਪਤਨੀ ਮਧੁਰਾ, ਪੁੱਤਰ ਸ਼ਾਰੰਗ ਦੇਵ ਪੰਡਿਤ ਅਤੇ ਧੀ ਦੁਰਗਾ ਜਸਰਾਜ ਹਨ ਅਤੇ ਦੋਵੇਂ ਸੰਗੀਤਕਾਰ ਹਨ।