ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਜਿਸ ਮਗਰੋਂ ਉਨ੍ਹਾਂ ਦੀ ਲਾਸ਼ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਟਕਦੀ ਮਿਲੀ। ਪੁਲਿਸ ਨੇ ਅਜੇ ਉਨ੍ਹਾਂ ਦੀ ਮੌਤ ਦੀ ਵਜ੍ਹਾ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਸੁਸ਼ਾਂਤ ਦੇ ਘਰੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਪੋਸਟ ਮਾਂ ਨੂੰ ਸਮਰਪਿਤ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਪਰ ਪੁਲਿਸ ਨੇ ਖੁਦਕੁਸ਼ੀ ਦੀ ਖ਼ਬਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਆਖਰੀ ਵਾਰ ਇੰਸਟਾਗ੍ਰਾਮ 'ਤੇ ਆਪਣੀ ਮਾਂ ਨੂੰ ਯਾਦ ਕਰਦਿਆਂ ਪੋਸਟ ਸਾਂਝੀ ਕੀਤੀ ਸੀ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮਾਂ ਨੂੰ ਸਮਰਪਿਤ ਆਖਰੀ ਪੋਸਟ
ਸੁਸ਼ਾਂਤ ਸਿੰਘ ਰਾਜਪੂਤ ਨੇ ਆਖਰੀ ਵਾਰ ਇੰਸਟਾਗ੍ਰਾਮ 'ਤੇ ਆਪਣੀ ਮਾਂ ਨੂੰ ਯਾਦ ਕਰਦਿਆਂ ਪੋਸਟ ਸਾਂਝੀ ਕੀਤੀ ਸੀ। ਸੁਸ਼ਾਂਤ ਨੇ ਲਿਖਿਆ ਸੀ, "ਹੰਝੁਆਂ ਨਾਲ ਅਤੀਤ ਬਣਦਾ ਹੈ ਭਾਫ, ਮੁਸਕਰਾਹਟ ਦੀ ਇੱਕ ਕਮਾਨ ਨੂੰ ਉੱਕੇਰਦੇ ਸੁਪਨੇ ਅਤੇ ਕੁਝ ਦਿਨਾਂ ਲਈ ਜ਼ਿੰਦਗੀ, ਦੋਵਾਂ ਵਿੱਚ ਗੱਲਬਾਤ"।
ਦੱਸ ਦੇਈਏ ਕਿ ਸੁਸ਼ਾਂਤ ਦੀ ਮਾਂ ਦਾ ਬਹੁਤ ਸਾਲ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ।
Last Updated : Jun 14, 2020, 5:13 PM IST