ਪੰਜਾਬ

punjab

ETV Bharat / sitara

'ਲਾਲ ਕਪਤਾਨ' ਅਤੇ 'ਮਲੀਫਿਕੈਂਟ' ਬਾਕਸ ਆਫਿਸ ਸੰਗ੍ਰਹਿ: 'ਮਲੀਫਿਕੈਂਟ' ਨੇ ਲਾਲ ਕਪਤਾਨ ਨੂੰ ਦਿੱਤੀ ਮਾਤ - ਲਾਲ ਕਪਤਾਨ

ਸੈਫ਼ ਅਲੀ ਖ਼ਾਨ ਦੀ ਨਵੀਂ ਫ਼ਿਲਮ 'ਲਾਲ ਕਪਟਨ' ਅਤੇ ਐਂਜਲਿਨਾ ਜੌਲੀ ਸਟਾਰਰ ਫ਼ਿਲਮ 'ਮੈਲੀਫਿਕੈਂਟ: ਮਿਸਿਸਟ੍ਰੈਸ ਆਫ਼ ਦ ਈਵਿਲ' ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਇੱਕੋ ਹੀ ਸਮੇਂ ਰਿਲੀਜ਼ ਹੋਈਆਂ ਅਤੇ ਪਹਿਲੇ ਦਿਨ ਦੀ ਕਮਾਈ ਕਰਨ ਤੋਂ ਬਾਅਦ ਮੈਲੀਫਿਕੈਂਟ ਨੇ ਲਾਲ ਕਪਤਾਨ ਨੂੰ ਮਾਤ ਦਿੱਤੀ।

ਫ਼ੋਟੋ

By

Published : Oct 19, 2019, 10:34 PM IST

ਮੁੰਬਈ: ਅਜਿਹਾ ਲੱਗ ਰਿਹਾ ਹੈ ਕਿ ਸੈਫ਼ ਅਲੀ ਖ਼ਾਨ ਨੂੰ ਨਾਗਾ ਸਾਧੂ ਦੇ ਅਵਤਾਰ ਵਿੱਚ ਦਰਸ਼ਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ ਹੈ। ਸੈਫ਼ ਅਲੀ ਖ਼ਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਲਾਲ ਕਪਤਾਨ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਸਿਰਫ਼ 48 ਲੱਖ ਦੀ ਕਮਾਈ ਹੀ ਕੀਤੀ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਲਾਲ ਕਪਤਾਨ ਦਰਸ਼ਕਾ ਨੂੰ ਜ਼ਿਆਦਾ ਪਸੰਦ ਨਹੀਂ ਆਈ।

ਹੋਰ ਪੜ੍ਹੋ: ਜਾਣੋ ਕਿ ਰਹੀ ਫ਼ਿਲਮ 'ਲਾਲ ਕਪਤਾਨ' 'ਤੇ ਲੋਕਾਂ ਪ੍ਰਤੀਕ੍ਰਿਆਂ

'ਲਾਲ ਕਪਟਨ' ਬਾਕਸ ਆਫਿਸ 'ਤੇ ਐਂਜਲਿਨਾ ਜੌਲੀ ਦੀ ਨਵੀਂ ਰਿਲੀਜ਼ ਹੋਈ ਫ਼ਿਲਮ 'ਮੈਲੀਫਿਕੈਂਟ: ਮਿਸਟਰਸ ਆਫ਼ ਈਵਿਲ' ਦੇ ਅੱਗੇ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਹੈ। ਫ਼ਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 70 ਲੱਖ ਦੀ ਕਮਾਈ ਕਰ ਲਾਲ ਕਪਤਾਨ ਨੂੰ ਪਛਾੜਨ ਵਿੱਚ ਸਫ਼ਲ ਹੋਈ ਹੈ।

ਹੋਰ ਪੜ੍ਹੋ: ਸੱਤ ਸਾਲ ਦੀ ਉਮਰ ਦੇ ਵਿੱਚ ਚਾਅ ਦੀ ਦੁਕਾਨ ਉੱਤੇ ਕੰਮ ਕਰਦੇ ਸਨ ਓਮ ਪੁਰੀ

ਪ੍ਰਸ਼ੰਸਕਾਂ ਵਿੱਚ ਉਤਸੁਕਤਾ ਵਧਾਉਣ ਲਈ ਫ਼ਿਲਮ ਦੇ ਨਿਰਦੇਸ਼ਕ ਨਵਦੀਪ ਸਿੰਘ ਨੇ ਫ਼ਿਲਮ ਦੇ ਟਰੇਲਰ ਨੂੰ ਤਿੰਨ ਹਿੱਸਿਆਂ ਵਿੱਚ ਜਾਰੀ ਕੀਤਾ। ਆਨੰਦ ਐਲ. ਰਾਏ ਅਤੇ ਈਰੋਸ ਇੰਟਰਨੈਸ਼ਨਲ ਵੱਲੋਂ ਨਿਰਮਿਤ ਇਹ ਫ਼ਿਲਮ 18 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।

ABOUT THE AUTHOR

...view details