ਪੰਜਾਬ

punjab

ETV Bharat / sitara

'ਵਨ ਵਰਲਡ: ਟੂਗੇਦਰ ਐਟ ਹੋਮ' ਸਮਾਗਮ ਵਿੱਚ ਸ਼ਾਹਰੁਖ ਲਈ ਚੀਅਰਸ ਕਰਦੀ ਨਜ਼ਰ ਆਈ ਲੇਡੀ ਗਾਗਾ

ਮਸ਼ਹੂਰ ਅਮਰੀਕੀ ਗਾਇਕਾ ਲੇਡੀ ਗਾਗਾ ਨੇ 'ਵਨ ਵਰਲਡ ਟੂਗੇਦਰ ਐਟ ਹੋਮ' ਸਮਾਗਮ ਦੌਰਾਨ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਚੀਅਰਸ ਕਰਦੀ ਨਜ਼ਰ ਆਈ।

lady gaga cheers for srk during her covid 19 relief concert
ਫ਼ੋਟੋ

By

Published : Apr 20, 2020, 8:33 PM IST

ਲਾਸ ਏਂਜਲਸ: ਮਸ਼ਹੂਰ ਗਾਇਕਾ ਲੇਡੀ ਗਾਗਾ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਿਲਾਫ਼ ਲੜ ਰਹੇ ਸਿਹਤ ਕਰਮਚਾਰੀਆਂ ਨੂੰ ਸਮਪਰਣ 'ਵਨ ਵਰਲਡ ਟੂਗੇਦਰ ਐਟ ਹੋਮ' ਦੇ ਦੌਰਾਨ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਚੀਅਰਸ ਕਰਦੇ ਤੇ ਖ਼ੁਸ਼ੀ ਨਾਲ ਚਿਲਾਉਂਦੇ ਹੋਏ ਦੇਖਿਆ ਗਿਆ।

ਸ਼ਾਹਰੁਖ ਦੇ ਲਈ ਚੀਅਰਸ ਕਰਦੀ ਲੇਡੀ ਗਾਗਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਕਲਿਪ ਵਿੱਚ ਸ਼ਾਹਰੁਖ ਨੂੰ ਮਹਾਮਾਰੀ ਬਾਰੇ ਵਿੱਚ ਗੱਲ ਕਰਦੇ ਦੇਖਿਆ ਜਾ ਸਕਦਾ ਹੈ, ਜਦਕਿ ਲੇਡੀ ਗਾਗਾ ਨੂੰ ਅਦਾਕਾਰ ਲਈ ਹੂਟਿੰਗ ਕਰਦੇ ਸੁਣਿਆ ਜਾ ਸਕਦਾ ਹੈ।

ਸ਼ਾਹਰੁਖ ਦੇ ਕਈ ਫ਼ੈਨ ਕਲੱਬ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਨੂੰ ਸਾਂਝਾ ਕੀਤਾ ਹੈ। ਗਾਗਾ ਦੇ ਕੋਵਿਡ-19 ਰਿਲੀਫ਼ ਸਮਾਗਮ 'ਵਨ ਵਰਲਡ: ਟੂਗੇਦਰ ਐਟ ਹੋਮ' ਨੇ ਅਮਰੀਕਾ ਵਿੱਚ ਕਰੀਬ 12.8 ਕਰੋੜ ਡਾਲਰ ਇਕੱਠਾ ਕਰ ਲਿਆ ਹੈ।

ਰਿਪੋਰਟਾ ਮੁਤਾਬਕ, ਦੋ ਘੰਟੇ ਦੇ ਇਸ ਸਮਾਗਮ ਵਿੱਚ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਤੇ ਪ੍ਰਿਅੰਕਾ ਚੋਪੜਾ ਵੀ ਸ਼ਾਮਲ ਹੋਏ।

ABOUT THE AUTHOR

...view details