ਕਰਨਾਟਕ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਟਵੀਟ ਕਰ ਕੇ ਕਿਸਾਨਾਂ ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ। ਜਿਸ ਕਾਰਨ ਉਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਉਸ ਵਿਰੁੱਧ ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੀ ਇੱਕ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਸੀ। 9 ਅਕਤੂਬਰ ਨੂੰ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਕੰਗਨਾ ਖਿਲਾਫ਼ ਐਫ਼ਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਜਿਸ ਤੋਂ ਬਾਅਦ ਉਸ ਦੇ ਖਿਲਾਫ਼ ਅੱਜ ਕਥਾਸਾਂਦਰਾ ਥਾਣੇ ਵਿੱਚ ਐਫ਼ਆਈਆਰ ਦਰਜ ਕੀਤੀ ਗਈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਸਬੰਧ ਵਿੱਚ ਇੱਕ ਟਵੀਟ ਕੀਤਾ ਸੀ, ਜਿਸ ਨੂੰ ਰਣੌਤ ਦੇ ਟਵਿੱਟਰ ਹੈਂਡਲ ‘ਤੇ ਰੀਟਵੀਟ ਕੀਤਾ ਗਿਆ ਸੀ,“ ਪ੍ਰਧਾਨ ਮੰਤਰੀ ਜੀ, ਸੁੱਤਾ ਹੋਇਆ ਕੋਈ ਜਾਗ ਸਕਦਾ ਹੈ, ਜਿਹੜੀ ਵੀ ਗ਼ਲਤਫ਼ਹਿਮੀ ਹੈ ਉਸਨੂੰ ਸਮਝਾਇਆ ਜਾ ਸਕਦਾ ਹੈ, ਪਰ ਤੁਹਾਡੇ ਅਤੇ ਉਸ ਵਿਅਕਤੀ ਵਿੱਚ ਕੀ ਫ਼ਰਕ ਹੋਵੇਗਾ ਜੋ ਸੌਣ ਜਾਂ ਨਾ ਸਮਝਣ ਦਾ ਕੰਮ ਕਰਦਾ ਹੈ? ਇਹ ਉਹੀ ਅੱਤਵਾਦੀ ਹਨ। ਸੀਏਏ (ਸੰਸ਼ੋਧਿਤ ਸਿਟੀਜ਼ਨਸ਼ਿਪ ਐਕਟ) ਨਾਲ ਇੱਕ ਵੀ ਵਿਅਕਤੀ ਦੀ ਨਾਗਰਿਕਤਾ ਨਹੀਂ ਗਈ, ਪਰ ਉਨ੍ਹਾਂ ਨੇ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ।''