ਪੰਜਾਬ

punjab

ETV Bharat / sitara

ਕੁਨਾਲ ਕਾਮਰਾ ਨੂੰ 4 ਏਅਰਲਾਈਨਾਂ ਨੇ ਕੀਤਾ ਬੈਨ, ਪੰਜਵੀਂ ਨੂੰ ਕਿਹਾ- 'ਤੁਸੀਂ ਵੀ ਕਰ ਦੋ ਯਾਰ'

ਕਾਮੇਡੀਅਨ ਕੁਨਾਲ ਕਾਮਰਾ ਨੂੰ 4 ਏਅਰਲਾਈਨਾਂ ਨੇ ਬੈਨ ਕਰ ਦਿੱਤਾ ਹੈ। ਇਸ 'ਤੇ ਕੁਨਾਲ ਨੇ ਟਵੀਟ ਕਰ ਲਿਖਿਆ, "ਅਰੇ ਵਿਸਤਾਰਾ ਕਰ ਦੋ ਨਾ ਯਾਰ, ਮੈਂ ਤੁਹਾਨੂੰ ਬਿਲਕੁਲ ਜੱਜ ਨਹੀਂ ਕਰਾਂਗਾ।"

Kunal Kamra news
ਫ਼ੋਟੋ

By

Published : Jan 29, 2020, 10:35 PM IST

ਮੁੰਬਈ: ਕਾਮੇਡੀਅਨ ਕੁਨਾਲ ਕਾਮਰਾ ਨੂੰ ਇੰਡੀਗੋ, ਏਅਰ ਇੰਡੀਆ, ਗੋ ਏਅਰ ਅਤੇ ਸਪਾਇਸਜੈਟ ਏਅਰਨਾਈਨਾਂ ਨੇ ਯਾਤਰਾ ਕਰਨ 'ਤੇ ਬੈਨ ਕਰ ਦਿੱਤਾ ਹੈ। ਕਥਿਤ ਤੌਰ 'ਤੇ ਉਨ੍ਹਾਂ 'ਤੇ ਪੱਤਰਕਾਰ ਅਰਨਬ ਗੋਸਵਾਮੀ ਨੂੰ ਤੰਗ ਕਰਨ ਦਾ ਦੋਸ਼ ਲੱਗਿਆ ਹੈ। ਕੁਨਾਲ ਕਾਮਰਾ ਨੇ ਮੁੰਬਈ ਤੋਂ ਲਖਨਊ ਦੀ ਆਪਣੀ ਉਡਾਣ ਵਿੱਚ ਪੱਤਰਕਾਰ ਨੂੰ ਤੰਗ ਕੀਤਾ ਸੀ। ਇੰਡੀਗੋ ਨੇ ਜਿੱਥੇ ਕਾਮਰਾ 'ਤੇ ਛੇ ਮਹੀਨੇ ਦੀ ਰੋਕ ਲਗਾਈ ਹੈ। ਉੱਥੇ ਹੀ ਏਅਰ ਇੰਡੀਆ ਨੇ ਉਨ੍ਹਾਂ 'ਤੇ ਅਗਲੇ ਨੋਟਿਸ ਤੱਕ ਰੋਕ ਲਗਾ ਦਿੱਤੀ ਹੈ। ਹੁਣ ਇਸ 'ਤੇ ਕਾਮੇਡੀਅਨ ਕੁਨਾਲ ਕਾਮਰਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ।

ਕੁਨਾਲ ਕਾਮਰਾ ਨੇ ਲਿਖਿਆ, "ਅਰੇ ਵਿਸਤਾਰਾ ਕਰ ਦੋ ਨਾ ਯਾਰ, ਮੈਂ ਤੁਹਾਨੂੰ ਬਿਲਕੁਲ ਜੱਜ ਨਹੀਂ ਕਰਾਂਗਾ। ਮੈਂ ਡਰਾਇਵ ਕਰਕੇ ਗੋਆ ਨਿਕਲਣ ਦਾ ਪਲੈਨ ਬਣਾ ਰਿਹਾ ਹਾਂ। ਥੋੜਾ ਬ੍ਰੇਕ ਵੀ ਲੈਣਾ ਬਣਦਾ ਹੈ।"
ਕੁਨਾਲ ਕਾਮਰਾ ਨੇ ਇਸ ਤਰ੍ਹਾਂ ਆਪਣੇ ਆਪ 'ਤੇ ਲੱਗੀ ਪਾਬੰਦੀ ਨੂੰ ਲੈਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਏਅਰਲਾਇਨਜ਼ ਵਿਸਤਾਰਾ ਨੂੰ ਉਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਗੱਲ ਆਖੀ ਹੈ। ਇਸ ਟਵੀਟ 'ਤੇ ਯੂਜ਼ਰਸ ਆਪਣੇ ਰਿਐਕਸ਼ਨ ਦੇ ਰਹੇ ਹਨ।

ਦੱਸ ਦਈਏ ਕਿ ਇਸ ਘਟਨਾ 'ਤੇ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਾਰਤ ਦੀਆਂ ਬਾਕੀ ਏਅਰਲਾਇਨਜ਼ ਨੂੰ ਵੀ ਕੁਨਾਲ ਕਾਮਰਾ 'ਤੇ ਪਾਬੰਦੀ ਲਗਾਉਣ ਦੀ ਸਲਾਹ ਦਿੱਤੀ ਹੈ। ਹਰਦੀਪ ਸਿੰਘ ਪੁਰੀ ਨੇ ਕੁਨਾਲ ਦੇ ਇਸ ਵਤੀਰੇ 'ਤੇ ਕਿਹਾ ਕਿ ਇਸ ਤਰ੍ਹਾਂ ਦਾ ਵਤੀਰਾ ਉਡਾਣ ਦੇ ਅੰਦਰ ਮਾਹੌਲ ਖ਼ਰਾਬ ਕਰਦਾ ਹੈ ਜੋ ਨਾ ਮਨਜ਼ੂਰ ਹੈ। ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਇਹ ਵਤੀਰਾ ਖ਼ਤਰੇ 'ਚ ਪਾਉਂਦਾ ਹੈ। ਜ਼ਿਕਰਯੋਗ ਹੈ ਕਿ ਕਾਮੇਡੀਅਨ ਕੁਨਾਲ ਕਾਮਰਾ ਆਪਣੇ ਪਾਲੀਟਿਕਲ-ਕਾਮੇਡੀ ਪੌਡਕਾਸਟ 'ਸਟੈਂਡ ਅਪ ਯਾਂ ਕੁਨਾਲ' ਲਈ ਕਾਫ਼ੀ ਪ੍ਰਸਿੱਧ ਹੈ।

ABOUT THE AUTHOR

...view details