ਨਵੀਂ ਦਿੱਲੀ: ਕਾਮੇਡੀਅਨ ਕੁਨਾਲ ਕਾਮਰਾ ਨੇ ਯਾਤਰਾ 'ਤੇ ਪਾਬੰਦੀ ਲਗਾਉਣ ਦੇ ਮਾਮਲੇ 'ਚ ਇੰਡੀਗੋ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਕੁਨਾਲ ਕਾਮਰਾ ਨੇ ਏਅਰਲਾਈਨ ਨੂੰ ਨੋਟਿਸ ਭੇਜ ਕੇ ਉਨ੍ਹਾਂ 'ਤੇ ਲੱਗੇ ਛੇ ਮਹੀਨੇ ਦੀ ਯਾਤਰਾ ਪਾਬੰਦੀ ਨੂੰ ਹਟਾਉਣ ਬਿਨ੍ਹਾਂ ਸ਼ਰਤ ਮੁਆਫ਼ੀ ਮੰਗਣ ਅਤੇ 25 ਲੱਖ ਰੁਪਏ ਦੇ ਹਰਜਾਨੇ ਦੀ ਗੱਲ ਆਖੀ ਹੈ।
ਕੁਨਾਲ ਕਾਮਰਾ ਨੇ ਭੇਜਿਆ ਇੰਡੀਗੋ ਨੂੰ ਨੋਟਿਸ, ਮੁਆਫ਼ੀਨਾਮੇ ਤੇ ਹਰਜਾਨੇ ਦੀ ਕੀਤੀ ਮੰਗ - ਕਾਮੇਡੀਅਨ ਕੁਨਾਲ ਕਾਮਰਾ
ਕਾਮੇਡੀਅਨ ਕੁਨਾਲ ਕਾਮਰਾ ਨੇ ਆਪਣੇ 'ਤੇ ਲੱਗੀ ਪਾਬੰਦੀ 'ਤੇ ਐਕਸ਼ਨ ਲਿਆ ਹੈ। ਉਨ੍ਹਾਂ ਇੰਡੀਗੋ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕੀ ਕਿਹਾ ਹੈ ਉਨ੍ਹਾਂ ਨੇ ਨੋਟਿਸ ਵਿੱਚ ਜਾਣਨ ਲਈ ਪੜ੍ਹੋ ਪੂਰੀ ਖ਼ਬਰ...
ਏਅਰਲਾਈਨ ਨੂੰ ਇਹ ਨੋਟਿਸ ਸ਼ੁਕਰਵਾਰ ਨੂੰ ਭੇਜਿਆ ਗਿਆ ਹੈ ਜਿਸ 'ਚ ਕੁਨਾਲ ਕਾਮਰਾ ਦੇ ਵਕੀਲ ਨੇ ਏਅਰਲਾਈਨ ਨੂੰ ਕਿਹਾ ,"ਉਸ ਦੇ ਕਲਾਇੰਟ ਨੂੰ ਮਾਨਸਿਕ ਪੀੜਾ ਅਤੇ ਕਸ਼ਟ ਦੁਆਉਣ ਲਈ ਅਤੇ ਉਸ ਨੂੰ ਭਾਰਤ ਅਤੇ ਵਿਦੇਸ਼ ਵਿਚ ਪ੍ਰਸਤਾਵਿਤ ਪ੍ਰੋਗਰਾਮਾਂ ਦੇ ਰੱਦ ਹੋਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ 25 ਲੱਖ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਹ ਕਾਰਵਾਈ ਪੂਰੀ ਤਰ੍ਹਾਂ ਗੈਰ ਕਾਨੂੰਨੀ ਅਤੇ ਨਿਯਮਾਂ ਦੇ ਵਿਰੁੱਧ ਹੈ।" ਇਸ ਸਬੰਧੀ ਇੰਡੀਗੋ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕੁਨਾਲ ਕਾਮਰਾ 'ਤੇ ਪੱਤਰਕਾਰ ਅਰਨਬ ਗੋਸਵਾਮੀ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼' 'ਚ 6 ਮਹੀਨੇ ਦੀ ਪਾਬੰਦੀ ਲਗਾਈ ਸੀ। ਸਪਾਈਸਜੈੱਟ, ਗੋਏਅਰ ਅਤੇ ਏਅਰ ਇੰਡੀਆ ਨੇ ਵੀ ਕਾਮਰਾ 'ਤੇ ਪਾਬੰਦੀ ਲਗਾ ਦਿੱਤੀ ਹੈ।