ਪੰਜਾਬ

punjab

ETV Bharat / sitara

ਕੁਲਵਿੰਦਰ ਬਿੱਲੇ ਦਾ ਨਵਾਂ ਅੰਦਾਜ਼ ਸ਼ਿਪਰਾ ਦੇ ਨਾਲ - ਕੁਲਵਿੰਦਰ ਦਾ ਨਵਾਂ ਗਾਣਾ

ਹਾਲ ਹੀ ਵਿੱਚ ਕੁਲਵਿੰਦਰ ਦੇ ਨਵੇਂ ਗਾਣੇ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨਾਲ ਸ਼ਿਪਰਾ ਗੋਇਲ ਵੀ ਨਜ਼ਰ ਆ ਰਹੀ ਹੈ। ਇਸ ਪੋਸਟਰ ਵਿੱਚ ਕੁਲਵਿੰਦਰ ਬਿੱਲਾ ਚਿੱਟੇ ਰੰਗ ਦਾ ਕੁੜਤਾ ਪਾ, ਹੱਥ 'ਚ ਮਾਈਕ ਫੜ੍ਹੀ ਖੜੇ ਹਨ ਤੇ ਨਾਲ ਹੀ ਸ਼ਿਪਰਾ ਗੋਇਲ ਨੇ ਫਰੋਜ਼ੀ ਰੰਗ ਦੀ ਡ੍ਰੈਸ ਪਾਈ ਹੋਈ ਹੈ ਤੇ ਲੱਕ 'ਤੇ ਹੱਥ ਰੱਖਿਆ ਹੋਇਆ ਹੈ। ਇਹ ਗਾਣਾ 15 ਨਵੰਬਰ ਨੂੰ ਰਿਲੀਜ਼ ਹੋਵੇਗਾ।

ਫ਼ੋਟੋ

By

Published : Nov 8, 2019, 2:48 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਆਪਣੇ ਸਟਾਈਲਿਸ਼ ਅੰਦਾਜ਼ ਕਰਕੇ ਕਾਫ਼ੀ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਕੁਲਵਿੰਦਰ ਦੇ ਨਵੇਂ ਗਾਣੇ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨਾਲ ਸ਼ਿਪਰਾ ਗੋਇਲ ਵੀ ਨਜ਼ਰ ਆ ਰਹੀ ਹੈ। ਇਸ ਪੋਸਟਰ ਵਿੱਚ ਕੁਲਵਿੰਦਰ ਬਿੱਲਾ ਚਿੱਟੇ ਰੰਗ ਦਾ ਕੁੜਤਾ ਪਾ, ਹੱਥ 'ਚ ਮਾਈਕ ਫੜ੍ਹੀ ਖੜੇ ਹਨ ਤੇ ਨਾਲ ਹੀ ਸ਼ਿਪਰਾ ਗੋਇਲ ਨੇ ਫਰੋਜ਼ੀ ਰੰਗ ਦੀ ਡ੍ਰੈਸ ਪਾਈ ਹੋਈ ਹੈ, ਤੇ ਲੱਕ 'ਤੇ ਹੱਥ ਰੱਖਿਆ ਹੋਇਆ ਹੈ। ਇਸ ਗਾਣੇ ਦਾ ਨਾਂਅ 'BulGari' ਹੈ।

ਹੋਰ ਪੜ੍ਹੋ: ਸਮਾਜ ਨੂੰ ਸਹੀ ਸੇਧ ਦਿੰਦੇ ਗਾਣੇ ਦੇ ਵਿਊਜ਼ ਘੱਟ ਕਿਉਂ?

ਅਕਸਰ ਕੁਲਵਿੰਦਰ ਦੇ ਗਾਣੇ ਲੋਕਾਂ ਨੂੰ ਪਸੰਦ ਆਉਂਦੇ ਹਨ, ਚਾਹੇ ਉਹ ਸੈਡ ਗੀਤ ਹੋਣ, ਰੋਮੈਂਟਿਕ ਗੀਤ ਹੋਣ ਜਾ ਫਿਰ ਬੀਟ ਵਾਲੇ ਗੀਤ ਹੋਣ, ਹਰ ਗਾਣੇ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸ਼ਕਾ ਦਾ ਦਿਲ ਜਿੱਤਿਆ ਹੈ। ਇਸ ਗਾਣੇ ਨੂੰ ਮਿਊਜ਼ਿਕ dr. zeus ਨੇ ਦਿੱਤਾ ਹੈ। ਇਸ ਗਾਣੇ ਨੂੰ ਪੰਜਾਬੀ ਗਾਇਕ ਅਲਫਾਜ਼ ਨੇ ਲਿਖਿਆ ਹੈ ਤੇ ਗਾਣੇ ਦਾ ਨਿਰਦੇਸ਼ਨ Shabby singh ਵੱਲੋਂ ਕੀਤਾ ਗਿਆ ਹੈ। ਇਹ ਗਾਣਾ 15 ਨਵਬੰਰ ਨੂੰ ਰਿਲੀਜ਼ ਹੋਵੇਗਾ।

ਹੋਰ ਪੜ੍ਹੋ: 'ਬਾਲਾ' ਫ਼ਿਲਮ ਦੇ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਹਨ ਵਰੁਨ ਧਵਨ

ABOUT THE AUTHOR

...view details