ਚੰਡੀਗੜ੍ਹ: ਕੁਲਰਾਜ ਰੰਧਾਵਾ ਨੇ ਇੰਸਟਾਗ੍ਰਾਮ ਦੀ ਵੀਡੀਓ 'ਚ ਆਪਣੇ ਫੈਨਜ਼ ਲਈ ਇਕ ਅਹਿਮ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਕੁਲਰਾਜ ਨੇ ਕਿਹਾ ਹੈ ਕਿ ਉਹ ਸਮੀਪ ਕੰਗ ਦੁਆਰਾ ਨਿਰਦੇਸ਼ਤ ਫ਼ਿਲਮ 'ਨੌਕਰ ਵਹੁਟੀ ਦਾ ' ਵਿੱਚ ਬਿਨੂੰ ਢਿੱਲੋਂ ਨਾਲ ਵਿਖਾਈ ਦੇਵੇਗੀ ਅਤੇ ਇਸ ਫ਼ਿਲਮ ਦੀ ਸ਼ੂਟਿੰਗ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ।
ਕੁਲਰਾਜ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹੈ। ਦੱਸਣਯੋਗ ਹੈ ਕਿ ਇਹ ਫ਼ਿਲਮ ਕਾਮੇਡੀ ਅਤੇ ਰੋਮਾਂਟਿਕ ਫੈਮਿਲੀ ਡਰਾਮਾ 'ਤੇ ਆਧਾਰਿਤ ਹੈ । ਇਸ ਫ਼ਿਲਮ 'ਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਵੀ ਅਹਿਮ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ।
ਜ਼ਿਕਰਯੋਗ ਹੈ ਕਿ 3 ਸਾਲਾਂ ਬਾਅਦ ਪੰਜਾਬੀ ਇੰਡਸਟਰੀ 'ਚ ਵਾਪਸ ਆ ਰਹੀ ਕੁਲਰਾਜ ਰੰਧਾਵਾ ਨੇ 'ਤੇਰਾ ਮੇਰਾ ਕੀ ਰਿਸ਼ਤਾ' ਤੇ 'ਮੰਨਤ' ਵਰਗੀਆਂ ਫਿਲਮਾਂ 'ਚ ਕੰਮ ਕਰਕੇ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।