ਮੁੰਬਈ : ਕੇਆਰਕੇ ਤੇ ਸਲਮਾਨ ਖ਼ਾਨ ਵਿਚਾਲੇ ਤਕਰਾਰ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਹ ਸਲਮਾਨ ਖਾਨ ਵੱਲੋਂ ਆਲੋਚਕ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਨ ਮਗਰੋਂ ਹੋਇਆ ਹੈ।
ਇਸ ਦੇ ਬਾਅਦ ਤੋਂ ਹੀ ਕੇਆਰਕੇ ,ਸਲਮਾਨ ਦੇ ਖਿਲਾਫ ਟਵੀਟ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਇੱਕ ਟਵੀਟ 'ਚ ਲਿਖਿਆ ਕਿ ਬਾਲੀਵੁੱਡ ਜਗਤ ਦਾ ਕੋਈ ਵੀ ਵੱਡਾ ਸਟਾਰ ਅਜੇ ਤੱਕ ਉਨ੍ਹਾਂ ਦੇ ਸਮਰਥਨ 'ਚ ਨਹੀਂ ਆਇਆ ਹੈ। ਕਿਉਂਕਿ ਬਾਲੀਵੁੱਡ ਦੇ ਲੋਕ ਸਲਮਾਨ ਖ਼ਾਨ ਤੋਂ ਨਫ਼ਰਤ ਕਰਦੇ ਹਨ।
ਸਲਮਾਨ ਖ਼ਾਨ ਤੋਂ ਨਫ਼ਰਤ ਕਰਦੇ ਹਨ ਬਾਲੀਵੁੱਡ ਦੇ ਲੋਕ-ਕੇਆਰਕੇ ਕੀ ਹੈ ਕੇਆਰਕੇ ਤੇ ਸਲਮਾਨ ਵਿਚਾਲੇ ਵਿਵਾਦ ਦਾ ਮਾਮਲਾ
ਸਲਮਾਨ ਖ਼ਾਨ ਨੇ ਕੇਆਰਕੇ 'ਤੇ ਮਾਨਹਾਨੀ ਦਾ ਕੇਸ ਦਰਜ ਕੀਤਾ ਹੈ। ਕੇਆਰਕੇ ਨੇ ਇਹ ਕੇਸ ਦਰਜ ਹੋਣ ਮਗਰੋਂ ਕਿਹਾ ਸੀ ਕਿ ਸਲਮਾਨ ਨੇ ਉਨ੍ਹਾਂ ਖਿਲਾਫ ਕੇਸ ਇਸ ਲਈ ਦਰਜ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਫਿਲਮ ਰਾਧੇ ਦਾ ਖ਼ਰਾਬ ਰਿਵਯੂ ਦਿੱਤਾ ਸੀ। ਹਲਾਂਕਿ ਬਾਅਦ ਵਿੱਚ ਸਲਮਾਨ ਖ਼ਾਨ ਦੀ ਕਾਨੂੰਨੀ ਟੀਮ ਨੇ ਦੱਸਿਆ ਕਿ ਉਨ੍ਹਾਂ ਨੇ ਰਾਧੇ ਫਿਲਮ ਦੀ ਵਜ੍ਹਾਂ ਕਾਰਨ ਕੇਸ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕੇਆਰਕੇ ਕਾਫੀ ਸਮੇਂ ਤੋਂ ਸਲਮਾਨ 'ਤੇ ਝੂਠੇ ਦੇਸ਼ ਲਾ ਰਹੇ ਹਨ। ਉਨ੍ਹਾਂ ਨੇ ਸਲਮਾਨ ਨੂੰ ਭ੍ਰਿਸ਼ਟ ਅਤੇ ਉਨ੍ਹਾਂ ਦੀ ਐਨਜੀਓ ਬੀਇੰਗ ਹਯੂਮਨ ਉੱਤੇ ਗ਼ਲਤ ਦੋਸ਼ ਲਾਏ ਸਨ।