ਪੰਜਾਬ

punjab

ETV Bharat / sitara

ਪੁਲਕਿਤ ਸਮਰਾਟ ਨੂੰ ਡੇਟ ਕਰਨ ਦੀ ਗੱਲ ਕ੍ਰਿਤੀ ਨੇ ਮੰਨੀ - ਅਦਾਕਾਰਾ ਕ੍ਰਿਤੀ ਖਰਬੰਦਾ

ਅਦਾਕਾਰਾ ਕ੍ਰਿਤੀ ਖਰਬੰਦਾ ਅਤੇ ਪੁਲਕੀਤ ਸਮਰਾਟ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਹ ਗੱਲ ਕ੍ਰਿਤੀ ਖਰਬੰਦਾ ਨੇ ਮੰਨ ਲਈ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਇਹ ਗੱਲ ਸਵੀਕਾਰ ਕਰਨ ਦੇ ਲਈ 5 ਮਹੀਨੇ ਦਾ ਸਮਾਂ ਲੱਗਿਆ।

ਫ਼ੋਟੋ

By

Published : Nov 19, 2019, 5:28 PM IST

ਮੁੰਬਈ: ਅਦਾਕਾਰਾ ਕ੍ਰਿਤੀ ਖਰਬੰਦਾ ਅਤੇ ਅਦਾਕਾਰ ਪੁਲਕਿਤ ਸਮਰਾਟ ਦੇ ਵਿਚਕਾਰ ਰਿਸ਼ਤੇ ਨੂੰ ਲੈ ਕੇ ਅਫ਼ਵਾਹਾਂ ਪਿੱਛਲੇ ਕਾਫ਼ੀ ਸਮੇਂ ਤੋਂ ਸੁਰਖੀਆਂ ਦੇ ਵਿੱਚ ਸਨ।ਹਾਲਾਂਕਿ ਹੁਣ ਕ੍ਰਿਤੀ ਨੇ ਇਸ ਰਿਸ਼ਤੇ 'ਤੇ ਮੋਹਰ ਵੀ ਲਗਾ ਦਿੱਤੀ ਹੈ।

ਕ੍ਰਿਤੀ ਨੇ ਕਿਹਾ, "ਨਹੀਂ ਇਹ ਅਫ਼ਵਾਹਾਂ ਨਹੀਂ ਹਨ। ਅਸੀਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਾਂ। ਇਮਾਨਦਾਰੀ ਦੇ ਨਾਲ ਮੈਂ ਚਾਹੁੰਦੀ ਸੀ ਕਿ ਇਸ ਬਾਰੇ ਮੇਰੇ ਮਾਂ-ਬਾਪ ਨੂੰ ਸਭ ਤੋਂ ਪਹਿਲਾਂ ਪਤਾ ਲੱਗੇ ਕਿ ਮੈਂ ਕਿਸੇ ਨੂੰ ਡੇਟ ਕਰ ਰਹੀ ਹਾਂ। ਮੈਨੂੰ ਲਗਦਾ ਹੈ ਕਿ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਹੈ।"

ਇੱਕ ਨਿੱਜੀ ਇੰਟਰਵਿਊ 'ਚ ਕ੍ਰਿਤੀ ਨੇ ਇਹ ਵੀ ਕਿਹਾ ਕਿ ਇਸ ਗੱਲ ਨੂੰ ਸਵੀਕਾਰ ਦੇ ਲਈ ਮੈਨੂੰ 5 ਮਹੀਨੇ ਦਾ ਸਮਾਂ ਲਗਿਆ, ਮੈਂ ਬਹੁਤ ਖੁਸ਼ ਹਾਂ ਕਿ ਇਹ ਗੱਲ ਨੂੰ ਸਵੀਕਾਰ ਕਰਨ ਦੇ ਲਈ ਮੈਂ ਬਿਲਕੁਲ ਵੀ ਹਿਚਕਿਚਾਹਟ ਮਹਿਸੂਸ ਨਹੀਂ ਕੀਤੀ ਕਿ ਮੈਂ ਪੁਲਕੀਤ ਸਮਰਾਟ ਨੂੰ ਡੇਟ ਕਰ ਰਹੀ ਹਾਂ।

ਆਪਣੀ ਅਗਲੀ ਫ਼ਿਲਮ ਪਾਗਲਪੰਤੀ ਦੀ ਰੀਲੀਜ਼ ਦੇ ਕੁਝ ਦਿਨ ਪਹਿਲਾਂ ਹੀ ਕ੍ਰਿਤੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਫ਼ਿਲਮ 'ਚ ਕ੍ਰਿਤੀ ਅਤੇ ਪੁਲਕਿਤ ਦੋਵੇਂ ਮੁੱਖ ਭੂਮਿਕਾ ਨਿਭਾ ਰਹੇ ਹਨ।

ABOUT THE AUTHOR

...view details