ਪੰਜਾਬ

punjab

ETV Bharat / sitara

ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੀ ਕ੍ਰਿਸ਼ਮਾ ਕਪੂਰ - ਅੰਮ੍ਰਿਤਸਰ ਵਿੱਚ ਫੈਸ਼ਨ ਸ਼ੋਅ

ਇੱਕ ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਅੰਮ੍ਰਿਤਸਰ ਪੁੱਜੀ। ਇਸ ਫੈਸ਼ਨ ਸ਼ੋਅ ਵਿੱਚ ਸਥਾਨਕ ਫੈਸ਼ਨ ਡਿਜਾਇਨਰ ਤਨੂ ਸ਼ਰਮਾ ਵੱਲੋਂ ਤਿਆਰ ਕੀਤੀਆਂ ਗਈਆਂ ਡਰੈਸਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਫ਼ੋਟੋ

By

Published : Nov 20, 2019, 11:18 AM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਚਾਹੇ ਇਨ੍ਹੀਂ ਦਿਨੀਂ ਕਿਸੇ ਫ਼ਿਲਮ ਵਿੱਚ ਨਜ਼ਰ ਨਹੀਂ ਆ ਰਹੀ, ਪਰ ਹਾਲੇ ਵੀ ਉਹ ਆਪਣੀ ਅਦਾਕਾਰੀ ਤੇ ਖ਼ੂਬਸੁਰਤੀ ਕਰਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਕ੍ਰਿਸ਼ਮਾ ਕਪੂਰ ਇੱਕ ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੀ।

ਹੋਰ ਪੜ੍ਹੋ: ਬਾਬੇ ਨਾਨਕ ਦੀ ਤੇਰਾ ਤੇਰਾ ਸਿਖਿਆ ਦਾ ਸੁਨੇਹਾ ਦਿੱਤਾ ਤਰਸੇਮ ਜੱਸੜ ਨੇ

ਇਸ ਫੈਸ਼ਨ ਸ਼ੋਅ ਵਿੱਚ ਸਥਾਨਕ ਫੈਸ਼ਨ ਡਿਜਾਇਨਰ ਤਨੂ ਸ਼ਰਮਾ ਵੱਲੋਂ ਤਿਆਰ ਕੀਤੀਆਂ ਗਈਆਂ ਡਰੈਸਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਫੈਸ਼ਨ ਸੋਅ ਵਿੱਚ ਕ੍ਰਿਸ਼ਮਾ ਤੋਂ ਇਲ਼ਾਵਾ ਕਈ ਹੋਰ ਮਾਡਲਾਂ ਵੀ ਨਜਰ ਆਉਣਗੀਆਂ।

ਹੋਰ ਪੜ੍ਹੋ: ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਵਿੱਚ ਬਿੱਗ ਬੌਸ 8 ਦੇ ਵਿਨਰ ਦੀ ਹੋਵੇਗੀ ਐਂਟਰੀ

ਜੇ ਕ੍ਰਿਸ਼ਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕ੍ਰਿਸ਼ਮਾ ਆਖਰ ਵਾਰ ਫ਼ਿਲਮ Dangerous Ishhq ਵਿੱਚ ਨਜ਼ਰ ਆਈ ਸੀ, ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਜਿਆਦਾ ਪਸੰਦ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕ੍ਰਿਸ਼ਮਾ ਹਾਲ ਹੀ ਵਿੱਚ ਆਈ ਵੈੱਬ ਸੀਰੀਜ਼ ਮੈਂਟਲਹੁੱਡ ਵਿੱਚ ਨਜ਼ਰ ਆਈ ਸੀ।

ABOUT THE AUTHOR

...view details