ਮੁੰਬਈ: ਸਵਰਗਵਾਸੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਆਤਮਹੱਤਿਆ ਮਾਮਲਾ ਸੁਲਝਣ ਦੀ ਬਜਾਏ ਉਲਝਦਾ ਹੀ ਜਾ ਰਿਹਾ ਹੈ। ਮੁੰਬਈ ਪੁਲਿਸ ਇਸ ਦੀ ਜਾਂਚ ਵਿੱਚ ਲਗਾਤਾਰ ਜੁੱਟੀ ਹੋਈ ਹੈ।
ਹਾਲ ਹੀ ਵਿੱਚ ਮੁੰਬਈ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ਾਂਤ ਨੇ ਫਾਂਸੀ ਲਗਾਉਣ ਲਈ ਪਹਿਲਾ ਬਾਥਰੋਬ ਬੈਲਟ ਦਾ ਸਹਾਰਾ ਲਿਆ ਸੀ, ਪਰ ਉਹ ਫੱਟ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਤਮਹੱਤਿਆ ਲਈ ਦੂਜੇ ਕੱਪੜੇ ਦਾ ਇਸਤੇਮਾਲ ਕੀਤਾ। ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਦੂਜਾ ਕੱਪੜਾ ਸੁਸ਼ਾਂਤ ਦਾ ਭਾਰ ਸੰਭਾਲ ਸਕਦਾ ਸੀ ਜਾ ਨਹੀਂ, ਇਸ ਲਈ ਉਸ ਕੱਪੜੇ ਨੂੰ ਕਾਲਿਨਾ ਫੋਰੈਂਸਿਕ ਲੈਬ ਭੇਜਿਆ ਗਿਆ ਹੈ।