ਮੈਂ ਕਦੀ ਨਹੀਂ ਕਿਹਾ ਚੰਡੀਗੜ੍ਹ ਪੰਜਾਬ ਨੂੰ ਦੇ ਦਵਾਂਗੇ: ਕਿਰਨ ਖੇਰ - tweet
ਮਸ਼ਹੂਰ ਅਦਾਕਾਰਾ ਅਤੇ ਰਾਜਨੇਤਾ ਕਿਰਨ ਖੇਰ ਨੇ ਟਵੀਟ ਕਰ ਕਾਂਗਰਸ ਉਮੀਦਵਾਰ ਪਵਨ ਬਾਂਸਲ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।
ਫ਼ੋਟੋ
ਚੰਡੀਗੜ੍ਹ: ਭਾਜਪਾ ਉਮੀਦਵਾਰ ਕਿਰਨ ਖੇਰ ਨੇ ਇੱਕ ਟਵੀਟ ਕਰ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਉਹ ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਪਵਨ ਬਾਂਸਲ 'ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ 'ਚ ਕਿਰਨ ਖੇਰ ਨੇ ਕਿਹਾ ਹੈ ਕਿ ਪਵਨ ਬਾਂਸਲ ਨੇ ਉਨ੍ਹਾਂ 'ਤੇ ਦੋਸ਼ ਲਗਾਇਆ ਹੈ ਕਿ ਪੰਜਾਬੀ ਮੰਚ ਦੇ ਸਟੇਜ 'ਤੇ ਉਨ੍ਹਾਂ ਇਹ ਗੱਲ ਆਖੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਵਾਂਗੇ ।