ਕਿੰਗ ਖਾਨ ਨੇ ਕੀਤੀ ਐਸਿਡ ਅਟੈਕ ਪੀੜ੍ਹਤਾਂ ਨਾਲ ਕੀਤੀ ਮੁਲਾਕਾਤ - meer foundation
ਮੀਰ ਫਾਊਂਡੇਸ਼ਨ 'ਚ ਮੌਜੂਦ ਐਸਿਡ ਅਟੈਕ ਪੀੜ੍ਹਤਾਂ ਨਾਲ ਕਿੰਗ ਖਾਨ ਨੇ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਸ਼ਾਹਰੁਖ ਖ਼ਾਨ ਨੇ ਟਵੀਟ ਕੀਤੀ ਹੈ।
ਸੋਸ਼ਲ ਮੀਡੀਆ
ਹੈਦਰਾਬਾਦ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਨੇ 2017 ਦੇ ਵਿੱਚ ਐਸਿਡ ਅਟੈਕ ਪੀੜ੍ਹਤਾਂ ਦੀ ਭਲਾਈ ਲਈ ਇਕ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਨਾਂਅ ਮੀਰ ਫਾਊਂਡੇਸ਼ਨ ਹੈ । ਇਸ ਫਾਊਂਡੇਸ਼ਨ ਦਾ ਮੁੱਖ ਮੰਤਵ ਇਹ ਹੈ ਕਿ ਐਸਿਡ ਪੀੜਤਾਂ ਨੂੰ ਮਜ਼ਬੂਤ ਬਣਾਉਣਾ ਹੈ।
ਸ਼ਾਹਰੁਖ ਖਾਨ ਨੇ ਇਸ ਫਾਊਂਡੇਸ਼ਨ 'ਚ ਮੌਜੂਦ ਐਸਿਡ ਅਟੈਕ ਪੀੜ੍ਹਤਾਂ ਦੇ ਨਾਲ ਮੀਟਿੰਗ ਕੀਤੀ। ਇਸ ਮੁਲਾਕਾਤ ਦੀ ਜਾਣਕਾਰੀ ਸ਼ਾਹਰੁਖ ਖਾਨ ਨੇ ਟਵੀਟ ਕਰਕੇ ਜਨਤਕ ਕੀਤੀ ।
ਇਸ ਟਵੀਟ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ''ਮੈਂ ਤੁਹਾਨੂੰ ਗੁਜਾਰਿਸ਼ ਕਰਨਾ ਚਾਹੁੰਦਾ ਹਾਂ ਕਿ ਇਨ੍ਹਾਂ ਬਹਾਦਰ ਕੁੜੀਆਂ ਲਈ ਪ੍ਰਾਰਥਨਾ ਕਰੋ ਕਿ ਇਨ੍ਹਾਂ ਦੀ ਜ਼ਿੰਦਗੀ 'ਚ ਸਭ ਕੁਝ ਠੀਕ ਹੋ ਜਾਵੇ।"