ਨਵੀਂ ਦਿੱਲੀ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖਾਨ ਨੇ ਇਕ ਉਪਲੱਬਧੀ ਹਾਸਿਲ ਕੀਤੀ ਹੈ। ਕਿੰਗ ਖ਼ਾਨ ਨੂੰ 'ਦਿ ਯੂਨੀਵਰਸਿਟੀ ਆਫ਼ ਲੰਡਨ' ਵਲੋਂ ਡਾਕਟੋਰੇਟ ਦੀ ਡਿਗਰੀ ਦਿੱਤੀ ਗਈ ਹੈ। ਇਹ ਡਿਗਰੀ ਉਨ੍ਹਾਂ ਨੂੰ ਫਿਲਾਂਥ੍ਰੋਪੀ ਸਬਜੈਕਟ 'ਚ ਮਿਲੀ ਹੈ। ਇਹ ਜਾਣਕਾਰੀ ਸ਼ਾਹਰੁਖ ਖਾਨ ਨੇ ਟਵਿੱਟਰ 'ਤੇ ਜਨਤਕ ਕੀਤੀ ਹੈ।
ਕਿੰਗ ਖ਼ਾਨ ਬਣੇ ਡਾਕਟਰ - tweet
ਬੀਤੇ ਦਿਨ੍ਹੀ ਸ਼ਾਹਰੁਖ ਖਾਨ ਨੇ ਟਵੀਟ ਕਰ ਕੇ ਆਪਣੀ ਇਕ ਉਪਲੱਬਧੀ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਸੋਸ਼ਲ ਮੀਡੀਆ
ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਸ਼ਾਹਰੁਖ ਨੇ ਕਿਹਾ, ''ਯੂਨੀਵਰਸਿਟੀ ਆਫ਼ ਲਾਅ' ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਇਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਲਈ ਮੇਰੇ ਵੱਲੋਂ ਸ਼ੁਭਕਾਮਨਾਵਾਂ।"ਜ਼ਿਕਰਯੋਗ ਹੈ ਕਿ ਸ਼ਾਹਰੁਖ ਪਹਿਲਾਂ ਸਾਲ 2009 'ਚ ਯੂਨੀਵਰਸਿਟੀ ਆਫ਼ ਬੈਡਫੋਰਡਸ਼ਾਇਰ ਤੇ ਸਾਲ 2015 'ਚ ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਐਡੀਨਬਰਗ ਤੋਂ ਵੀ ਸਨਮਾਨਿਤ ਹੋ ਚੁੱਕੇ ਹਨ।
Last Updated : Apr 6, 2019, 9:59 AM IST