ਮੁਸ਼ਕਿਲਾ 'ਚ ਫਿਰ ਫਸੇ ਕਿਕੂ ਸ਼ਾਰਧਾ - kiku sharda
ਕਾਮੇਡੀ ਪ੍ਰੋਗਰਾਮ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ, ਬੱਚਾ ਯਾਦਵ ਦਾ ਕਿਰਦਾਰ ਨਿਭਾ ਰਹੇ ਕਿਕੂ ਸ਼ਾਰਦਾ ਮੁਸ਼ਕਲਾਂ 'ਚ ਫਸ ਗਏ ਹਨ। ਕਿਕੂ ਸ਼ਾਰਦਾ 'ਤੇ ਧੋਖਾਧੜੀ ਦਾ ਆਰੋਪ ਲੱਗਿਆ ਹੈ ਜਿਸ ਨੂੰ ਕਿਕੂ ਖ਼ਾਰਜ ਕਰ ਰਹੇ ਹਨ।
ਮੁਬੰਈ: ਕਾਮੇਡੀ ਪ੍ਰੋਗਰਾਮ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ, ਬੱਚਾ ਯਾਦਵ ਦਾ ਕਿਰਦਾਰ ਨਿਭਾ ਰਹੇ ਕਿਕੂ ਸ਼ਾਰਦਾ ਮੁਸ਼ਕਲਾਂ ਵਿੱਚ ਫਸ ਗਏ ਹਨ। ਰਿਪੋਰਟਾਂ ਦੇ ਅਨੁਸਾਰ 5 ਹੋਰ ਲੋਕਾਂ 'ਤੇ ਕਿਕੂ ਸ਼ਾਰਦਾ ਸਮੇਤ ਨਿਤਿਨ ਕੁਲਕਰਨੀ ਨੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ।
ਨਿਤਿਨ ਕੁਲਕਰਨੀ ਨੇ 6 ਲੋਕਾਂ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਵਿੱਚ ਕਿਕੂ ਸ਼ਾਰਦਾ ਦਾ ਨਾਮ ਵੀ ਸ਼ਾਮਲ ਹੈ। ਇਹ 6 ਲੋਕ ਇੱਕ ਚੈਰੀਟੇਬਲ ਟਰੱਸਟ ਨਾਲ ਜੁੜੇ ਹੋਏ ਹਨ ਜਿਸ ਦਾ ਨਾਮ ਮੁੰਬਈ ਫੈਸਟ ਹੈ। ਉਨ੍ਹਾਂ 'ਤੇ 50.70 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਹਾਲਾਂਕਿ, ਕਿਕੂ ਸ਼ਾਰਦਾ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਇਹ ਵੀ ਕਿਹਾ, "ਮੈਂ ਚੈਰੀਟੇਬਲ ਟਰੱਸਟ ਨਾਲ ਜੁੜਿਆ ਨਹੀਂ ਹਾਂ।"
ਇਲਜ਼ਾਮਾਂ 'ਤੇ ਕਿਕੂ ਨੇ ਕਿਹਾ, "ਮੈਂ ਹੋਰ ਮਸ਼ਹੂਰ ਹਸਤੀਆਂ ਵਾਂਗ ਇਸ ਸਮਾਗਮ ਵਿੱਚ ਸ਼ਾਮਲ ਹੋਇਆ ਸੀ। ਮੈਂ ਮੁੰਬਈ ਫੈਸਟ ਦਾ ਮੈਂਬਰ ਨਹੀਂ ਹਾਂ। ਹਾਲਾਂਕਿ ਮੇਰੇ ਪਿਤਾ ਸੈਕਟਰੀ ਸਨ। ਮੇਰਾ ਨਾਮ ਬਿਨਾਂ ਕਿਸੇ ਕਾਰਨ ਇਸ ਵਿੱਚ ਖਿੱਚਿਆ ਜਾ ਰਿਹਾ ਹੈ।"
ਨਿਤਿਨ ਕੁਲਕਰਨੀ ਨੇ ਅੰਬੋਲੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਦੇ ਅਨੁਸਾਰ ਕੁਲਕਰਨੀ ਨੂੰ ਮੁੰਬਈ ਫੈਸਟ ਲਈ ਇੱਕ ਸੈੱਟ ਡਿਜ਼ਾਈਨ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜੋ ਪਿਛਲੇ ਸਾਲ ਜਨਵਰੀ ਵਿੱਚ ਬਾਂਦਰਾ ਕੁਰਲਾ ਕੰਪਲੈਕਸ ਦੇ ਐਮ ਐਮ ਆਰ ਡੀ ਏ ਗਰਾਉਂਡ ਵਿੱਚ ਹੋਇਆ ਸੀ। ਸ਼ਿਕਾਇਤਕਰਤਾ ਨੇ ਐਫ ਆਈ ਆਰ ਵਿੱਚ ਦੱਸਿਆ ਹੈ ਕਿ ਉਸ ਦੇ ਅਤੇ ਟਰੱਸਟ ਦਰਮਿਆਨ ਸਮਝੌਤਾ ਹੋਇਆ ਸੀ, ਪਰ ਮੈਨੂੰ ਉਸ ਦਸਤਾਵੇਜ਼ ਦੀ ਕਾਪੀ ਕਦੇ ਨਹੀਂ ਮਿਲੀ ਜਿਹੜੇ ਪੈਸੇ ਮੈਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਪੈਸੇ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ ਗਈ। ਇਹ ਰਕਮ 50.70 ਲੱਖ ਸੀ।
ਕਿਕੂ ਸ਼ਾਰਦਾ ਦੇ ਪਿਤਾ ਅਮਰਨਾਥ ਸ਼ਾਰਦਾ ਟਰੱਸਟ ਦੇ ਸਕੱਤਰ ਹਨ, ਪਰ ਕਾਮੇਡੀਅਨ ਨੇ ਦਾਅਵਾ ਕੀਤਾ ਹੈ ਕਿ ਉਹ ਟਰੱਸਟ ਨਾਲ ਜੁੜਿਆ ਨਹੀਂ ਹੈ। ਹਾਲਾਂਕਿ, ਉਸ ਦਾ ਨਾਮ ਐਫ ਆਈ ਆਰ ਵਿੱਚ ਸ਼ਾਮਲ ਕੀਤਾ ਗਿਆ ਹੈ।