10,000 ਅਫ਼ਗਾਨ ਫੌਜੀਆਂ ਵਿਰੁੱਧ 21 ਸਿੱਖਾਂ ਦੀ ਲੜਾਈ ਵਿਖਾਉਂਦੀ ਫਿਲਮ 'ਕੇਸਰੀ' ਦਾ ਟ੍ਰੇਲਰ ਰਿਲੀਜ਼ - parineeti chopra
ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਟ੍ਰੇਲਰ ਰਿਲੀਜ਼
ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਚਰਚਿਤ ਫ਼ਿਲਮ 'ਕੇਸਰੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਸ ਟ੍ਰੇਲਰ ਦੇ ਵਿੱਚ ਅਕਸ਼ੇ ਕੁਮਾਰ ਦੇ ਹੱਥਾਂ ਦੇ ਵਿੱਚ ਤਲਵਾਰ ਹੈ ਤੇ ਉਹ ਸਿੱਖ ਅਵਤਾਰ ਵਿੱਚ ਨਜ਼ਰ ਆ ਰਹੇ ਹਨ ।
'ਕੇਸਰੀ' ਦਾ ਟ੍ਰੇਲਰ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ । ਯੁੱਧ ਵਾਲੇ ਸੀਨਜ਼ ਹੋਣ , ਅਕਸ਼ੇ ਦੀ ਅਦਾਕਾਰੀ ਹੋਵੇ ਜਾਂ ਫਿਰ ਫ਼ਿਲਮ ਦੇ ਡਾਇਲੋਗ ਸਭ ਕੁਝ ਇਕਦਮ ਲਾਜਵਾਬ ਹੈ। ਟ੍ਰੇਲਰ ਦਾ ਹਰ ਇਕ ਸੀਨ ਤੁਹਾਡੇ ਅੰਦਰ ਦੇਸ਼ ਭਗਤੀ ਦਾ ਜੋਸ਼ ਭਰ ਦਿੰਦਾ ਹੈ।
ਇਸ ਫ਼ਿਲਮ 'ਚ ਅਕਸ਼ੇ ਕੁਮਾਰ ਦੇ ਨਾਲ ਮੁੱਖ ਕਿਰਦਾਰ ਦੇ ਵਿੱਚ ਅਦਾਕਾਰਾ ਪਰੀਨੀਤੀ ਚੋਪੜਾ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੇ ਵਿੱਚ ਪਰੀਨੀਤੀ ਚੋਪੜਾ ਅਕਸ਼ੇ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ ਤੇ ਅਕਸ਼ੇ ਇਸ ਫ਼ਿਲਮ ਦੇ ਵਿੱਚ
ਇਸ਼ਰ ਸਿੰਘ ਦੇ ਕਿਰਦਾਰ 'ਚ ਹਨ।
ਸੱਚੀ ਘਟਨਾ 'ਤੇ ਅਧਾਰਿਤ ਫ਼ਿਲਮ 'ਕੇਸਰੀ' ਇਕ ਪ੍ਰੀਅਡ ਫ਼ਿਲਮ ਹੈ ਜਿਸਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ । ਇਹ ਫ਼ਿਲਮ 1897 'ਚ ਬ੍ਰਿਟਿਸ਼ ਭਾਰਤੀ ਫੌਜ ਦੀ ਇੱਕ ਛੋਟੀ ਜਿਹੀ ਟੁਕੜੀ ਅਤੇ ਅਫ਼ਗਾਨ ਫੌਜ ਦੇ 10,000 ਤੋਂ ਵੱਧ ਫੌਜੀਆਂ ਦਰਮਿਆਨ ਸਾਰਾਗੜ੍ਹੀ 'ਚ ਹੋਏ ਯੁੱਧ 'ਤੇ ਅਧਾਰਿਤ ਹੈ ।
ਟ੍ਰੇਲਰ ਰਿਲੀਜ਼ ਹੋਣ ਤੋਂ ਕੁਝ ਮਿੰਟਾਂ ਅੰਦਰ ਹੀ ਇਹ ਇੰਟਰਨੈੱਟ 'ਤੇ ਵਾਇਰਲ ਹੋ ਗਿਆ । ਅਕਸ਼ੇ ਦੀ ਫ਼ਿਲਮ 'ਕੇਸਰੀ' 2019 'ਚ ਹੋਲੀ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ।