ਚੰਡੀਗੜ੍ਹ:ਟੀਵੀ ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿੱਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਕੋਰੀਓਗ੍ਰਾਫਰ, ਫਿਲਮਮੇਕਰ ਫਰਾਹ ਖ਼ਾਨ ਬਤੌਰ ਗੈਸਟ ਬਣ ਕੇ ਪਹੁੰਚ ਰਹੀਆਂ ਹਨ। ਇਸ ਦੌਰਾਨ ਦਾ ਇੱਕ ਪ੍ਰੋਮੋ ਵੀ ਸਾਹਮਣੇ ਆਇਆ ਹੈ।
ਇਹ ਵੀ ਪੜੋ: ਸਿਧਾਰਥ ਸ਼ੁਕਲਾ ਦੀ ਮੌਤ ਨਾਲ 'ਬਾਲਿਕਾ ਵਧੂ' ਦੇ ਯੁੱਗ ਦਾ ਅੰਤ, 2 ਸਿਤਾਰਿਆਂ ਦੀ ਹੋ ਚੁੱਕੀ ਮੌਤ
ਦੱਸ ਦਈਏ ਕਿ ਕੇਬੀਸੀ ਦਾ ਇਕ ਨਵਾਂ ਸੈਗਮੇਂਟ 'ਸ਼ਾਨਦਾਰ ਸ਼ੁੱਕਰਵਾਰ' ਸ਼ੁਰੂ ਹੋਇਆ ਹੈ। ਇਸ ਸੈਗਮੇਂਟ 'ਚ ਸ਼ੁੱਕਰਵਾਰ ਨੂੰ ਦੀਪਿਕਾ ਪਾਦੂਕੋਣ ਅਤੇ ਫਰਾਹ ਖ਼ਾਨ ਹਾਟ ਸੀਟ 'ਤੇ ਨਜ਼ਰ ਆਉਣਗੀਆਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 'ਸ਼ਾਨਦਾਰ ਸ਼ੁੱਕਰਵਾਰ' 'ਚ ਕ੍ਰਿਕਟ ਜਗਤ ਦੇ 2 ਮਹਾਨ ਖਿਡਾਰੀ ਹਾਟ ਸੀਟ ’ਤੇ ਬੈਠੇ ਸਨ। ਇਹ ਖਿਡਾਰੀ ਕੋਈ ਹੋਰ ਨਹੀਂ ਬਲਕਿ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਚੀਫ ਸੌਰਭ ਗਾਂਗੁਲੀ ਸਨ। ਦੋਵਾਂ ਨੇ ਖ਼ੂਬ ਮਸਤੀ ਕੀਤੀ ਸੀ।
ਇਹ ਵੀ ਪੜੋ: ਐਮੀ ਵਿਰਕ ਅਤੇ ਜਾਨੀ ਨੇ ਮੰਗੀ ਮੁਆਫੀ, ਜਾਣੋ ਪੂਰਾ ਮਾਮਲਾ