ਮੁੰਬਈ: ਬਿਹਾਰ ਤੋਂ ਸਨੋਜ ਰਾਜ ਨਾਂਅ ਦੇ ਵਿਅਕਤੀ ਨੇ ਕੇਬੀਸੀ 11 ਦੇ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਆਪਣੇ ਨਾਂਅ ਕੀਤੀ ਹੈ। ਮੀਡੀਆ ਦੇ ਰੂ-ਬ-ਰੂ ਹੁੰਦਿਆਂ ਉਨ੍ਹਾਂ ਆਪਣੀ ਸਫ਼ਲਤਾ ਅਤੇ ਗਿਆਨ ਬਾਰੇ ਆਪਣੇ ਵਿਸ਼ੇਸ਼ ਵਿਚਾਰ ਦੱਸੇ।
ਹੋਰ ਪੜ੍ਹੋ: ਸਮਾਜ 'ਚ ਅੱਜ ਜੋ ਹੋ ਰਿਹਾ ਉਸ ਲਈ ਗੀਤ ਜ਼ਿੰਮੇਵਾਰ:ਗਾਇਕ ਨਿਰਮਲ ਸਿੱਧੂ
ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਦਾ ਸਹਿਰਾ ਆਪਣੇ ਪਿਤਾ ਦੇ ਸਿਰ ਬੰਨਦੇ ਹਨ। ਸਨੋਜ ਨੇ ਕਿਹਾ ਕਿ ਘਰ ਦੇ ਹਾਲਾਤਾਂ ਕਾਰਨ ਉਨ੍ਹਾਂ ਦੇ ਪਿਤਾ ਪੜ੍ਹਾਈ ਪੂਰੀ ਨਹੀਂ ਕਰ ਪਾਏ ਸੀ।
ਇਸ ਤੋਂ ਇਲਾਵਾ ਸਨੋਜ ਨੇ ਕਿਹਾ ਕਿ ਉਹ ਇੱਕ ਨਰਸਰੀ ਖੋਲਣਾ ਚਾਹੁੰਦੇ ਹਨ ਜਿੱਥੇ ਬੂਟਿਆਂ ਨੂੰ ਸਟੋਰ ਕੀਤਾ ਜਾਵੇਗਾ, ਆਪਣੇ ਇਸ ਵਿਚਾਰ ਬਾਰੇ ਗੱਲਬਾਤ ਕਰਦਿਆਂ ਉਹ ਆਖਦੇ ਹਨ ਕਿ ਇਸ ਕਦਮ ਨਾਲ ਬੂਟਿਆਂ ਦੇ ਜੀਵਨਕਾਲ 'ਚ ਵਾਧਾ ਹੋਵੇਗਾ।
ਗਿਆਨ ਤੁਹਾਡੇ ਤੋਂ ਕੋਈ ਵੀ ਖੋਅ ਨਹੀਂ ਸਕਦਾ: ਸਨੋਜ ਰਾਜ ਹੋਰ ਪੜ੍ਹੋ: ਫ਼ਿਲਮ ਤਾਰਾ ਮੀਰਾ ਅਤੇ ਝੱਲੇ ਇੱਕਠੀਆਂ ਹੋਣਗੀਆਂ ਰਿਲੀਜ਼
ਗੱਲਬਾਤ ਦੇ ਵਿੱਚ ਸਨੋਜ ਇਹ ਵੀ ਆਖਦੇ ਹਨ ਕਿ ਸਭ ਨੂੰ ਆਪਣਾ ਗਿਆਨ ਵਧਾਉਂਦੇ ਰਹਿਣਾ ਚਾਹੀਦਾ ਹੈ। ਉਹ ਆਖਦੇ ਹਨ ਕਿ ਇੱਕ ਗਿਆਨ ਹੀ ਇੱਕ ਅਜਿਹੀ ਚੀਜ਼ ਹੈ ਜੋ ਤੁਹਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ।
ਦਿੱਲੀ ਤੋਂ ਸਨੋਜ ਆਈਏਐਸ ਕਰ ਰਹੇ ਹਨ। ਸਨੋਜ ਆਮ ਜ਼ਿੰਦਗੀ ਅਤੇ ਉੱਚੀ ਸੋਚ 'ਚ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕੇਬੀਸੀ 'ਚ 1 ਕਰੋੜ ਜਿੱਤਨ ਬਾਰੇ ਉਨ੍ਹਾਂ ਸੋਚਿਆ ਵੀ ਨਹੀਂ ਸੀ।