ਹੈਦਰਾਬਾਦ:ਨਵੇਂ ਬਾਲੀਵੁੱਡ ਜੋੜੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੀ ਪਿਆਰੀਆਂ ਤਸਵੀਰਾਂ ਨਾਲ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ। ਕੈਟਰੀਨਾ ਨੇ ਆਪਣੇ ਸਹੁਰਿਆਂ ਨਾਲ ਪਹਿਲੀ ਹੋਲੀ ਮਨਾਈ ਹੈ ਅਤੇ ਇਸ ਦੀਆਂ ਝਲਕੀਆਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਪਿਛਲੇ ਸਾਲ ਦਸੰਬਰ 'ਚ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਦੀ ਇਹ ਪਹਿਲੀ ਹੋਲੀ ਹੈ।
ਵੀਰਵਾਰ ਰਾਤ ਨੂੰ ਅਪੂਰਵਾ ਮਹਿਤਾ ਦੇ ਜਨਮਦਿਨ ਦੀ ਪਾਰਟੀ ਵਿੱਚ ਇੱਕ ਸ਼ਾਨਦਾਰ ਦਿੱਖ ਦੇਣ ਤੋਂ ਬਾਅਦ, ਕੈਟਰੀਨਾ ਅਤੇ ਵਿੱਕੀ ਨੇ ਪਰਿਵਾਰ ਨਾਲ ਇੱਕ ਵਿਆਹੁਤਾ ਜੋੜੇ ਵਜੋਂ ਆਪਣੀ ਪਹਿਲੀ ਹੋਲੀ ਮਨਾਈ। ਵਿੱਕੀ ਅਤੇ ਕੈਟਰੀਨਾ ਸ਼ੁੱਕਰਵਾਰ ਸਵੇਰੇ ਮਾਤਾ-ਪਿਤਾ ਦੇ ਘਰ ਗਏ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਹੋਲੀ ਦੇ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਆਪਣੇ ਇੰਸਟਾਗ੍ਰਾਮ 'ਤੇ ਕੈਟਰੀਨਾ ਨੇ ਦੋ ਤਸਵੀਰਾਂ ਦਾ ਸੈੱਟ ਸਾਂਝਾ ਕੀਤਾ ਅਤੇ ਲਿਖਿਆ, "ਹੈਪੀ ਹੋਲੀ "।
ਇਨ੍ਹਾਂ ਤਸਵੀਰਾਂ ਵਿੱਚ ਵਿੱਕੀ ਦੇ ਮਾਤਾ-ਪਿਤਾ ਸ਼ਾਮ ਅਤੇ ਵੀਨਾ ਕੌਸ਼ਲ ਨਾਲ ਹੋਲੀ ਮਨਾਉਂਦੇ ਵਿੱਖ ਰਹੇ ਹਨ। ਵਿੱਕੀ ਦਾ ਛੋਟਾ ਭਰਾ ਸੰਨੀ ਕੌਸ਼ਲ ਵੀ ਇਸ ਜਸ਼ਨ ਦਾ ਹਿੱਸਾ ਹੈ। ਵਿੱਕੀ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਉਹੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਰੰਗਾਂ ਦੇ ਤਿਉਹਾਰ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ:"ਬਿਜਲੀ-ਬਿਜਲੀ' ਗਰਲ ਪਲਕ ਤਿਵਾਰੀ ਨੇ ਮਨਾਈ ਹੋਲੀ, ਦਿੱਤਾ ਪਿਆਰਾ ਸੰਦੇਸ਼
ਵਿੱਕੀ ਅਤੇ ਕੈਟਰੀਨਾ ਨੇ 9 ਦਸੰਬਰ, 2021 ਨੂੰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਕੀਤਾ ਸੀ। ਦੋਣਾਂ ਨੇ ਹੋਲੀ 'ਤੇ ਪਰਿਵਾਰ ਨਾਲ ਕੁੱਝ ਟਾਈਮ ਬਿਤਾਇਆ। ਦਿਲਚਸਪ ਗੱਲ ਇਹ ਹੈ ਕਿ, ਵਿੱਕੀ ਅਤੇ ਕੈਟਰੀਨਾ ਨੇ ਪਹਿਲੀ ਵਾਰ ਇਕੱਠੇ ਰੰਗਾਂ ਦਾ ਤਿਉਹਾਰ ਮਨਾਇਆ ਸੀ ਜਦੋਂ ਉਹ 2020 ਵਿੱਚ ਈਸ਼ਾ ਅੰਬਾਨੀ ਦੀ ਹੋਲੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਜੋੜੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨੇ ਉਸ ਸਮੇਂ ਸੁਰਖੀਆਂ ਵਿੱਚ ਛਾਇਆ ਹੋਇਆ ਸੀ ਕਿਉਂਕਿ ਦੋਵੇਂ ਆਪਣੇ ਰੋਮਾਂਸ ਨੂੰ ਓਹਲੇ ਰੱਖਣ ਲਈ ਬਹੁਤ ਕੋਸ਼ਿਸ਼ ਕਰ ਰਹੇ ਸਨ।