ਹੈਦਰਾਬਾਦ:ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਹੁਣ ਪਤੀ-ਪਤਨੀ ਬਣ ਗਏ ਹਨ। ਜੋੜੇ ਨੇ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸਥਿਤ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਵਿੱਕੀ ਕੈਟਰੀਨਾ ਨੇ ਸ਼ਨੀਵਾਰ ਨੂੰ ਆਪਣੇ ਹਲਦੀ ਸਮਾਰੋਹ ਦੀਆਂ ਖੂਬਸੂਰਤ ਅਤੇ ਯਾਦਗਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਕੈਟਰੀਨਾ ਅਤੇ ਵਿੱਕੀ ਦੋਹਾਂ ਨੇ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਹਲਦੀ ਸੈਰੇਮਨੀ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੈਟਰੀਨਾ ਨੇ ਹਲਦੀ ਸੈਰੇਮਨੀ ਤਸਵੀਰਾਂ ਸ਼ੇਅਰ ਕਰ ਲਿਖਿਆ ਹੈ, ਸ਼ੁਕਰ, ਸਬਰ, ਖੁਸ਼ੀ
ਉੱਥੇ ਹੀ ਵਿੱਕੀ ਕੌਸ਼ਲ ਨੇ ਵੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕਰਕੇ ਅਜਿਹਾ ਹੀ ਕੈਪਸ਼ਨ ਦਿੱਤਾ ਹੈ। ਦੱਸ ਦਈਏ ਕਿ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਕ ਹੀ ਸਮੇਂ 'ਚ ਇਹ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸੂਤਰਾਂ ਮੁਤਾਬਿਕ ਇਹ ਜੋੜਾ ਬੀਤੇ ਦਿਨ ਤਿੰਨ ਮੈਂਬਰਾਂ ਨਾਲ ਡਬਲ ਇੰਜਣ ਵਾਲੇ ਹੈਲੀਕਾਪਟਰ ਵਿੱਚ ਜੈਪੁਰ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ। ਵਿਆਹ ਤੋਂ ਪਹਿਲਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜੈਪੁਰ ਏਅਰਪੋਰਟ 'ਤੇ ਹੀ ਆਏ ਸਨ।
ਉਥੋਂ ਦੋਵੇਂ ਸੜਕ ਰਾਹੀਂ ਸਵਾਈ ਮਾਧੋਪੁਰ ਪਹੁੰਚੇ। ਦੱਸ ਦਈਏ ਕਿ ਦੋਹਾਂ ਦਾ ਵਿਆਹ ਵੀਰਵਾਰ (9 ਦਸੰਬਰ 2021) ਨੂੰ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ ਸੀ। ਇਸ ਵਿਆਹ 'ਚ ਬਾਲੀਵੁੱਡ ਜਗਤ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ।