ਹੈਦਰਾਬਾਦ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵੀਰਵਾਰ (9 ਦਸੰਬਰ) ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਹ ਜੋੜਾ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਬਰਵਾੜਾ ਵਿਖੇ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਵਿਚਕਾਰ ਸੱਤ ਫੇਰੇ ਲਵੇਗਾ। ਇਸ ਦੌਰਾਨ ਇਸ ਜੋੜੇ ਦੇ ਹਨੀਮੂਨ (Katrina kaif and vicky kaushal honeymoon) ਦੀ ਵੀ ਚਰਚਾ ਹੋ ਰਹੀ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਫਿਲਮ ਪ੍ਰੋਜੈਕਟ ਕਾਰਨ ਇਹ ਜੋੜਾ ਮਾਲਦੀਵ 'ਚ ਹਨੀਮੂਨ 'ਤੇ ਨਹੀਂ ਜਾ ਸਕੇਗਾ। ਤਾਜ਼ਾ ਖਬਰਾਂ ਮੁਤਾਬਕ ਇਸ ਜੋੜੇ ਦੇ ਹਨੀਮੂਨ ਡੇਸਟੀਨੇਸ਼ਨ ਦਾ ਨਵਾਂ ਨਾਂ ਸਾਹਮਣੇ ਆਇਆ ਹੈ।
ਖਬਰਾਂ ਦੀ ਮੰਨੀਏ ਤਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਅੱਜ (9 ਦਸੰਬਰ) ਵਿਆਹ ਤੋਂ ਬਾਅਦ ਮਾਲਦੀਵ 'ਚ ਹਨੀਮੂਨ 'ਤੇ ਨਹੀਂ ਜਾ ਰਹੇ ਹਨ। ਰਿਪੋਰਟ ਮੁਤਾਬਕ ਇਹ ਜੋੜਾ ਆਪਣੇ ਵਿਆਹ ਦੇ ਸਥਾਨ ਸਿਕਸ ਸੈਂਸ ਫੋਰਟ ਬਰਵਾੜਾ 'ਚ ਹਨੀਮੂਨ ’ਤੇ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜੋੜਾ 12 ਦਸੰਬਰ ਤੱਕ ਕਿਲ੍ਹੇ 'ਚ ਰਹੇਗਾ। ਇਸ ਤੋਂ ਬਾਅਦ ਇਹ ਜੋੜਾ ਮੁੰਬਈ 'ਚ ਕੰਮ 'ਤੇ ਵਾਪਸ ਆ ਜਾਵੇਗਾ।
ਅਜਿਹੇ 'ਚ ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਅਤੇ ਹੋਰ ਸੈਨਿਕਾਂ ਦੀ ਤਾਮਿਲਨਾਡੂ 'ਚ ਜਹਾਜ਼ ਹਾਦਸੇ 'ਚ ਮੌਤ ਹੋਣ ਕਾਰਨ ਇਸ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਨੂੰ ਟਾਲਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ।