ਮੁੰਬਈ: ਅਦਾਕਾਰ ਕਾਰਤਿਕ ਆਰਯਨ 22 ਨਵੰਬਰ ਨੂੰ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਕਾਰਤਿਕ ਇਨ੍ਹੀਂ ਦਿਨੀਂ ਪਟਿਆਲਾ ਵਿੱਚ ‘ਦੋਸਤਾਨਾ-2’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ ਪਰ ਹੁਣ ਉਹ ਮੁੰਬਈ ਵਾਪਸ ਆ ਗਏ ਹਨ। ਹਾਲਾਂਕਿ, ਉਨ੍ਹਾਂ ਕੋਲ ਜਨਮ ਦਿਨ ਨੂੰ ਮਨਾਉਣ ਲਈ ਸਮਾਂ ਨਹੀਂ ਹੋਵੇਗਾ ਕਿਉਂਕਿ ਉਹ 22 ਨਵੰਬਰ ਤੋਂ ਆਪਣੀ ਫ਼ਿਲਮ ਪਤੀ, ਪਤਨੀ ਔਰ ਵੋਹ ਦੇ ਪ੍ਰਮੋਸ਼ਨ ਵਿੱਚ ਰੁੱਝੇ ਰਹਿਣਗੇ। ਉਹ ਪ੍ਰਮੋਸ਼ਨ ਅਨਨਿਆ ਪਾਂਡੇ ਅਤੇ ਭੂਮੀ ਪੇਡਨੇਕਰ ਦੇ ਨਾਲ ਕਰ ਰਹੇ ਹਨ।
ਜਨਮ ਦਿਨ ਮੌਕੇ ਵੀ ਕੰਮ ਕਰਨਗੇ ਕਾਰਤਿਕ ਆਰਯਨ - kartik aryan upcoming films
22 ਨਵੰਬਰ ਨੂੰ ਕਾਰਤਿਕ ਆਰਯਨ 28 ਸਾਲਾਂ ਦੇ ਹੋ ਗਏ ਹਨ। ਆਪਣੇ ਜਨਮ ਦਿਨ ਮੌਕੇ ਉਹ ਫ਼ਿਲਮ 'ਪਤੀ, ਪਤਨੀ ਔਰ ਵੋਹ' ਦਾ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਉਣਗੇ। ਦੱਸਦਈਏ ਕਿ ਫ਼ਿਲਮ 'ਪਤੀ, ਪਤਨੀ ਔਰ ਵੋਹ 6 ਦਸੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ।
ਫ਼ਿਲਮ 'ਪਤੀ, ਪਤਨੀ ਔਰ ਵੋਹ' ਦੇ ਪ੍ਰੋਮੋਸ਼ਨ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਦੇ ਨਾਲ ਸ਼ੁਰੂ ਹੋ ਗਈਆਂ ਹਨ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦਾ ਗੀਤ 'ਅਖਿਓਂ ਸੇ ਗੋਲੀ ਮਾਰੇ' ਰੀਲੀਜ਼ ਹੋਇਆ ਹੈ। ਇਹ ਗੀਤ ਗੋਵਿੰਦਾ ਅਤੇ ਰਵੀਨਾ ਟੰਡਨ ਦੇ ਸੁਪਰਹਿੱਟ ਗੀਤ 'ਅਖੀਓ ਸੇ ਗੋਲੀ ਮਾਰ' ਦਾ ਰੀਮਿਕਸ ਹੈ।
ਫ਼ਿਲਮ 'ਪਤੀ, ਪਤਨੀ ਔਰ ਵੋਹ' 'ਚ ਕਾਰਤਿਕ ਆਰਯਨ ਚਿੰਟੂ ਤਿਆਗੀ ਦਾ ਕਿਰਦਾਰ ਅਦਾ ਕਰ ਰਹੇ ਹਨ ਜਿਸ ਦਾ ਵਿਆਹ ਭੂਮੀ ਪੇਡਨੇਕਰ ਦੇ ਨਾਲ ਹੋ ਜਾਂਦਾ ਹੈ ਪਰ ਪਿਆਰ ਅਨਨਿਆ ਪਾਂਡੇ ਦੇ ਨਾਲ ਹੋ ਜਾਂਦਾ ਹੈ। ਮੁਦਸਰ ਅਜ਼ੀਜ਼ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਅਪਾਰਸ਼ਕਤੀ ਖੁਰਾਣਾ ਵੀ ਅਹਿਮ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 6 ਦਸੰਬਰ ਨੂੰ ਰੀਲੀਜ਼ ਹੋਵੇਗੀ।