ਪੰਜਾਬ

punjab

ETV Bharat / sitara

'bhul bhulaiya 2' 'ਚ ਨਜ਼ਰ ਆਵੇਗੀ ਕਾਰਤਿਕ ਤੇ ਅਕਸ਼ੇ ਦੀ ਜੋੜੀ - ਕਾਰਤਿਕ ਆਰੀਅਨ

ਵੱਡੇ ਪਰਦੇ ਤੇ ਅਦਾਕਾਰ ਕਾਰਤਿਕ ਤੇ ਅਕਸ਼ੇ ਕੁਮਾਰ ਦੀ ਜੋੜੀ ਛੇਤੀ ਹੀ ਦੇਖਣ ਨੂੰ ਮਿਲੇਗੀ। ਫ਼ਿਲਮ 'bhul bhulaiya 2' ਵਿੱਚ ਕਾਰਤਿਕ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਨੰਨਿਆ ਪਾਂਡੇ ਵੀ ਇਸ ਫ਼ਿਲਮ ਦਾ ਹਿੱਸਾ ਬਣ ਸਕਦੀ ਹੈ।

ਫ਼ੋਟੋ

By

Published : Jul 27, 2019, 11:08 AM IST

ਮੁਬੰਈ: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਬੈਕ ਟੂ ਬੈਕ ਫ਼ਿਲਮਾਂ 'ਚ ਵਾਪਸ ਆ ਰਹੇ ਹਨ। ਹਾਲ ਹੀ 'ਚ ਖ਼ਬਰ ਆਈ ਹੈ ਕਿ ਅਕਸ਼ੇ ਕੁਮਾਰ ਦੀ ਹਿੱਟ ਫ਼ਿਲਮ 'Bhul Bhulaiya' ਦਾ ਸੀਕੁਅਲ ਬਣਨ ਜਾ ਰਿਹਾ ਹੈ। ਫ਼ਿਲਹਾਲ ਇਸ ਫ਼ਿਲਮ ਦਾ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ।

ਇਸ ਫ਼ਿਲਮ ਦਾ 12 ਸਾਲਾਂ ਬਾਅਦ ਸੀਕੁਅਲ ਆਉਣ ਵਾਲਾ ਹੈ। ਫ਼ਿਲਮ ਵਿੱਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਡਰਾਉਣੀ ਕਾਮੇਡੀ ਫ਼ਿਲਮ ਦੇ ਇਸ ਸੀਕੁਅਲ ਵਿੱਚ ਕਈ ਸਿਤਾਰੇ ਨਜ਼ਰ ਆਉਣਗੇ। ਰਿਪੋਰਟਾਂ ਅਨੁਸਾਰ ਇਸ ਫ਼ਿਲਮ ਵਿੱਚ ਕਾਰਤਿਕ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ ਇਸ ਫ਼ਿਲਮ ਵਿੱਚ ਨਵੀਂ ਸਟਾਰਕਾਸਟ ਨੂੰ ਜਗ੍ਹਾ ਦਿੱਤੀ ਜਾਵੇਗੀ। ਇਸ ਫ਼ਿਲਮ ਦੀ ਮੁੱਖ ਨਾਇਕਾ ਦਾ ਨਾਂਅ ਸਾਹਮਣੇ ਨਹੀ ਆਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕਾਰਤਿਕ ਤੇ ਅਨੰਨਿਆ ਪਾਂਡੇ ਦੀ ਜੋੜੀ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ। ਰਿਪੋਰਟਾ ਅਨੁਸਾਰ, ਅਨੰਨਿਆ ਨੇ ਵੀ ਇਸ ਫ਼ਿਲਮ ਵਿੱਚ ਦਿਲਚਸਪੀ ਦਿਖਾਈ ਹੈ। ਆਸ ਹੈ ਕਿ ਨਿਰਮਾਤਾ ਛੇਤੀ ਹੀ ਇਸ ਫ਼ਿਲਮ ਦੇ ਕਲਾਕਾਰਾਂ ਦੀ ਘੋਸ਼ਣਾ ਕਰਨਗੇ।

ਅਨੰਨਿਆ ਜੇ ਇਸ ਫ਼ਿਲਮ ਵਿੱਚ ਕੰਮ ਕਰਦੀ ਹੈ ਤਾਂ ਉਸ ਦੀ ਇਹ ਕਾਰਤਿਕ ਨਾਲ ਦੂਜੀ ਫ਼ਿਲਮ ਹੋਵੇਗੀ। ਦਰਅਸਲ ਇਨ੍ਹੀਂ ਦਿਨੀਂ ਕਾਰਤਿਕ, ਅਨੰਨਿਆ ਦੇ ਨਾਲ 'ਪਤੀ ਪਤਨੀ ਅੋਰ ਵੋ' ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਲਖਨਾਊ ਵਿੱਚ ਹੋ ਰਹੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਅਨੰਨਿਆ ਇਸ ਫ਼ਿਲਮ ਵਿੱਚ ਕਾਰਤਿਕ ਦੀ ਹੀਰੋਇਨ ਹੋਵੇਗੀ ਜਾਂ ਨਹੀਂ । ਫ਼ਿਲਮ 'Bhul Bhulaiya 2' ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਵੀ ਫ਼ਿਲਮ ਵਿੱਚ ਨਜ਼ਰ ਆਉਣਗੇ ਤੇ ਫ਼ਿਲਮ ਨੂੰ ਅਨੀਸ ਬਾਜ਼ਮੀ ਡਾਇਰੈਕਟ ਕਰਨਗੇ।

ABOUT THE AUTHOR

...view details