ਮੁੰਬਈ: ਆਲੀਆ ਭੱਟ, ਵਰੁਣ ਧਵਨ ਅਤੇ ਦਿਸ਼ਾ ਪਾਟਨੀ ਵਰਗੇ ਸਿਤਾਰਿਆਂ ਵੱਲੋਂ ਯੂਟਿਊਬ ਚੈਨਲਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ, ਕਾਰਤਿਕ ਆਰੀਅਨ ਨੇ ਵੀ ਆਪਣੇ ਯੂਟਿਊਬ ਚੈਨਲ ਦੀ ਸ਼ੁਰੂਆਤ ਕੀਤੀ ਹੈ। ਕਾਰਤਿਕ ਨੇ ਆਪਣੇ ਯੂਟਿਊਬ ਚੈਨਲ ਨੂੰ ਪ੍ਰਸ਼ੰਸਕਾਂ ਲਈ ਅਨਫਿਲਟਡ, ਅਨਸੈਂਸਰਡ ਅਤੇ ਅਨ ਸਕ੍ਰਿਪਟਿਡ ਵੀਡੀਓ ਰਾਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਸਾਂਝਾ ਕਰਨਗੇ।
ਹੋਰ ਪੜ੍ਹੋ: 'bhul bhulaiya 2' 'ਚ ਨਜ਼ਰ ਆਵੇਗੀ ਕਾਰਤਿਕ ਤੇ ਅਕਸ਼ੇ ਦੀ ਜੋੜੀ
ਹਾਲ ਹੀ ਵਿੱਚ 'ਪਿਆਰ ਕਾ ਪੰਚਨਾਮਾ' ਦੇ ਅਦਾਕਾਰ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਯੂਟਿਊਬ ਚੈਨਲ ਦੀ ਘੋਸ਼ਣਾ ਕਰਦਿਆਂ ਲਿਖਿਆ, “ਮੇਰੀ ਜ਼ਿੰਦਗੀ ਦਾ ਹਰ ਹਿੱਸਾ ਤੁਹਾਡੇ ਨਾਲ ਸਬੰਧਤ ਹੈ। ਇਸ ਲਈ ਇੱਥੇ ਪਿਆਰ, ਹਾਸੇ ਅਤੇ ਖੁਸ਼ੀਆਂ ਨਾਲ ਭਰੀ ਮੇਰੀ ਨਿੱਜੀ ਦੁਨੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਯੂਟਿਊਬ ਚੈਨਲ 'ਕਾਰਤਿਕ ਆਰੀਅਨ ਲਾਂਚਿੰਗ ਟੂਡੇ' ਦੀ ਪਹਿਲੀ ਝਲਕ ਇਹ ਹੈ,”
ਹੋਰ ਪੜ੍ਹੋ: 'ਭੂਲ-ਭੁਲਇਆ 2' 'ਚ ਨਜ਼ਰ ਆਉਣਗੇ ਕਾਰਤਿਕ ਆਰੀਅਨ
ਵੀਡੀਓ ਵਿੱਚ ਕਾਰਤਿਕ ਆਪਣੇ ਕ੍ਰੂ ਮੈਬਰਾਂ ਨਾਲ ਮਜ਼ੇ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਅਦਾਕਾਰ ਨੇ ਫ਼ਿਲਮ ਦੀ ਸ਼ੂਟਿੰਗ ਦੇ ਪਲਾ ਨੂੰ ਸਾਂਝਾ ਕੀਤਾ ਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਦਿਖਾਈ ਵੀ ਦਿੱਤੇ। ਕਾਰਤਿਕ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ 'ਪਤੀ ਪਤਨੀ ਔਰ ਵੋਹ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ ਜਿਸ ਵਿੱਚ ਅਨਨਿਆਂ ਪਾਂਡੇ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾ ਵਿੱਚ ਹਨ।