ਪੰਜਾਬ

punjab

ETV Bharat / sitara

ਦੋਸਤਾਨਾ 2 ਦਾ ਦੂਜਾ ਸ਼ਡਿਊਲ ਹੋਇਆ ਖ਼ਤਮ, ਪੂਰੀ ਟੀਮ ਨੇ ਮਨਾਇਆ ਜਸ਼ਨ - ਦੋਸਤਾਨਾ 2 ਦਾ ਦੂਜਾ ਸ਼ਡਿਊਲ

ਕਾਰਤਿਕ ਆਰੀਅਨ ਤੇ ਜਾਨਵੀ ਕਪੂਰ ਨੇ ਆਪਣੀ ਨਵੀਂ ਫ਼ਿਲਮ ਦੋਸਤਾਨਾ 2 ਦਾ ਸ਼ਡਿਊਲ ਖ਼ਤਮ ਕਰ ਲਿਆ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਦਿੱਤੀ ਹੈ।

kartik aaryan janhvi kapoor
ਫ਼ੋਟੋ

By

Published : Dec 26, 2019, 10:41 AM IST

ਮੁੰਬਈ: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਤੇ ਜਾਨਵੀ ਕਪੂਰ ਦੀ ਨਵੀਂ ਫ਼ਿਲਮ 'ਦੋਸਤਾਨਾ 2' ਦੀ ਸ਼ੂਟਿੰਗ ਦਾ ਦੂਸਰਾ ਸ਼ਡਿਊਲ ਪੂਰਾ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਫ਼ਿਲਮ ਦੀ ਸਾਰੀ ਟੀਮ ਨੇ ਰੈਪ-ਅਪ ਪਾਰਟੀ ਦੇ ਨਾਲ ਕ੍ਰਿਸਮਸ ਮਨਾਇਆ। ਕ੍ਰਿਸਮਸ ਜਸ਼ਨ ਦੇ ਨਾਲ ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਟੋਰੀ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਤੇ ਸਾਰਿਆਂ ਨੂੰ ਕ੍ਰਿਸਮਸ ਦੀ ਵਧਾਈ ਵੀ ਦਿੱਤੀ।

ਹੋਰ ਪੜ੍ਹੋ: ਅਟਲ ਬਿਹਾਰੀ ਵਾਜਪਾਈ ਅਤੇ ਦਿਲੀਪ ਕੁਮਾਰ ਦੀ ਦੋਸਤੀ ਦੇ ਬਹੁਤ ਮਸ਼ਹੂਰ ਨੇ ਕਿੱਸੇ

ਉਨ੍ਹਾਂ ਨੇ ਚਾਰ ਫ਼ੋਟੋਆਂ ਵਾਲਾ ਕੋਲਾਜ਼ ਸਾਂਝਾ ਕਰਦੇ ਹੋਏ ਲਿਖਿਆ, "ਦੋਸਤਾਨਾ 2 ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਮੈਰੀ ਕ੍ਰਿਸਮਸ। ਅਸੀਂ ਦੋਸਤਾਨਾ 2 ਦੇ ਦੂਜੇ ਸ਼ਡਿਊਲ ਦੀ ਸ਼ੂਟਿੰਗ ਨੂੰ 2019 ਵਿੱਚ ਹੀ ਪੂਰਾ ਕਰ ਲਿਆ ਹੈ।"

ਹੋਰ ਪੜ੍ਹੋ:ਕੰਗਨਾ ਆਪਣੀ ਨਵੀਂ ਫ਼ਿਲਮ 'ਪੰਗਾ' ਦੀ ਪ੍ਰੋਮੋਸ਼ਨ ਲਈ ਪਹੁੰਚੀ ਸਟੇਸ਼ਨ

ਦੱਸਣਯੋਗ ਹੈ ਕਿ ਦੋਸਤਾਨਾ ਦਾ ਪਹਿਲਾ ਭਾਗ ਸਾਲ 2008 ਵਿੱਚ ਰਿਲੀਜ਼ ਹੋਇਆ ਸੀ, ਜਿਸ ਦੀ ਵੱਖਰੀ ਕਹਾਣੀ ਨੇ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ। ਜੇ ਗੱਲ ਕਰੀਏ ਕਾਰਤਿਕ ਦੇ ਵਰਕ ਫ੍ਰੰਟ ਦੀ ਤਾਂ ਕਾਰਤਿਕ ਦੀ ਹਾਲ ਹੀ ਵਿੱਚ ਫ਼ਿਲਮ ਪਤੀ, ਪਤਨੀ ਔਰ ਵੌ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ABOUT THE AUTHOR

...view details