ਪੰਜਾਬ

punjab

ETV Bharat / sitara

ਕਰੀਨਾ ਨੇ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ 'ਤੇ ਸ਼ੇਅਰ ਕੀਤੀ ਖ਼ਾਸ ਪੋਸਟ

ਅੱਜ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦੇ ਵਿਆਹ ਨੂੰ 8 ਸਾਲ ਪੂਰੇ ਹੋ ਗਏ ਹਨ। ਅਜਿਹੇ 'ਚ ਬੇਬੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਤੀ ਸੈਫ਼ ਅਲੀ ਖ਼ਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸਦੇ ਨਾਲ ਉਨ੍ਹਾਂ ਨੇ ਸੈਫ਼ ਲਈ ਇੱਕ ਪਿਆਰ ਭਰਿਆ ਕੈਪਸ਼ਨ ਵੀ ਲਿਖਿਆ ਹੈ।

ਤਸਵੀਰ
ਤਸਵੀਰ

By

Published : Oct 16, 2020, 8:04 PM IST

ਮੁੰਬਈ: ਬਾਲੀਵੁੱਡ ਦੇ ਸਭ ਤੋਂ ਮਨਪਸੰਦ ਜੋੜਿਆਂ 'ਚੋਂ ਇੱਕ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਅੱਜ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾ ਰਹੇ ਹਨ।

ਅਜਿਹੇ 'ਚ ਸੈਫ਼ ਅਤੇ ਕਰੀਨਾ ਦੇ ਪ੍ਰਸ਼ੰਸਕ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸ਼ੁੱਭ ਕਾਮਨਾਵਾਂ ਦੇ ਰਹੇ ਹਨ।

ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸੈਫ਼ ਅਲੀ ਖ਼ਾਨ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਤਸਵੀਰ ਵਿੱਚ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ,' ਇੱਕ ਵਾਰ ਦੀ ਗੱਲ ਹੈ, ਬੇਬੋ ਨਾਮ ਦੀ ਇੱਕ ਲੜਕੀ ਅਤੇ ਸੈਫੂ ਨਾਂ ਦਾ ਲੜਕਾ ਸੀ। ਉਹ ਦੋਵੇਂ ਸਪੈਗਟੀ ਅਤੇ ਵਾਇਨ ਨੂੰ ਪਿਆਰ ਕਰਦੇ ਸੀ, ਅਤੇ ਖ਼ੁਸ਼ੀ ਨਾਲ ਰਹਿੰਦੇ ਸੀ।

ਕਰੀਨਾ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, 'ਅਤੇ ਹੁਣ ਤੁਸੀਂ ਦੋਵੇਂ ਇੱਕ ਖੁਸ਼ਹਾਲ ਵਿਆਹ ਦੀ ਕੁੰਜੀ ਜਾਣਦੇ ਹੋ। ਵਰ੍ਹੇਗੰਢ ਦੀ ਮੁਬਾਰਕਬਾਦ ਸੈਫ਼ ਅਲੀ ਖ਼ਾਨ। ਸਦੀਵੀ ਅਤੇ ਉਸ ਤੋਂ ਵੀ ਪਰੇ ਪਿਆਰ।'

ਕਰੀਨਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਟਿੱਪਣੀ ਵਿੱਚ, ਲੋਕ ਉਨ੍ਹਾਂ ਨੂੰ ਵਰ੍ਹੇਗੰਢ ਦੀ ਵਧਾਈ ਦੇ ਰਹੇ ਹਨ।

ਉੱਥੇ ਹੀ ਕਰੀਨਾ ਨੇ ਬੀਤੇ ਦਿਨ ਭਾਵ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਅਦਾਕਾਰ ਆਮੀਰ ਖ਼ਾਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਖ਼ਤਮ ਹੋ ਗਈ ਹੈ।

ਕਰੀਨਾ ਕਪੂਰ ਨੇ ਤਸਵੀਰ ਦੇ ਨਾਲ ਲਿਖਿਆ, 'ਅਤੇ ਹਰ ਸਫ਼ਰ ਦਾ ਅੰਤ ਹੁੰਦਾ ਹੈ। ਅੱਜ ਮੈਂ ਆਪਣੀ ਫ਼ਿਲਮ '' ਲਾਲ ਸਿੰਘ ਚੱਢਾ '' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਮੁਸ਼ਕਿਲ ਸਮੇਂ, ਮਹਾਮਾਰੀ, ਗਰਭ ਅਵਸਥਾ, ਘਬਰਾਹਟ, ਪਰ ਕੁਝ ਵੀ ਉਸ ਜਨੂੰਨ ਨੂੰ ਨਹੀਂ ਰੋਕ ਸਕਦਾ ਜਿਸ ਨਾਲ ਅਸੀਂ ਸ਼ੂਟ ਕਰ ਰਹੇ ਹਾਂ ਅਤੇ ਉਹ ਵੀ ਸਾਰੇ ਸੁਰੱਖਿਆ ਉਪਾਵਾਂ ਦੇ ਨਾਲ।

ਇਸਦੇ ਨਾਲ ਕਰੀਨਾ ਨੇ ਆਮਿਰ ਖ਼ਾਨ, ਨਿਰਦੇਸ਼ਕ ਅਦਵੈਤ ਚੰਦਨ ਅਤੇ ਟੀਮ ਦੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ।

ਦੂਜੇ ਪਾਸੇ, ਜੇਕਰ ਅਸੀਂ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੀ ਪਹਿਲੀ ਮੁਲਾਕਾਤ ਦੀ ਗੱਲ ਕਰੀਏ ਤਾਂ, ਸਾਲ 2008 ਵਿੱਚ ਨਿਰਦੇਸ਼ਕ ਵਿਜੇ ਕ੍ਰਿਸ਼ਨ ਆਚਾਰੀਆ ਦੀ ਫ਼ਿਲਮ 'ਟਸ਼ਨ' ਦੀ ਸ਼ੂਟਿੰਗ ਦੌਰਾਨ ਦੋਵੇਂ ਮਿਲੇ ਸਨ।

ਇਸ ਫ਼ਿਲਮ ਵਿੱਚ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਤੋਂ ਇਲਾਵਾ ਅਕਸ਼ੈ ਕੁਮਾਰ ਅਤੇ ਅਨਿਲ ਕਪੂਰ ਮੁੱਖ ਭੂਮਿਕਾਵਾਂ ਵਿੱਚ ਸਨ। ਸੈਫ਼ ਅਤੇ ਕਰੀਨਾ ਕਪੂਰ ਇਸ ਫ਼ਿਲਮ ਤੋਂ ਬਾਅਦ ਇੱਕ ਦੂਜੇ ਨੂੰ ਮਿਲਣ ਲੱਗ ਪਏ ਅਤੇ ਵੇਖਦਿਆਂ ਹੀ ਉਹ ਨਜ਼ਦੀਕੀ ਹੁੰਦੇ ਗਏ। ਇਸ ਤੋਂ ਬਾਅਦ ਦੋਹਾਂ ਨੇ 16 ਅਕਤੂਬਰ 2012 ਨੂੰ ਵਿਆਹ ਕਰਵਾ ਲਿਆ ਸੀ।

ABOUT THE AUTHOR

...view details