ਮੁੰਬਈ: ਅਦਾਕਾਰਾ ਸਾਰਾ ਅਲੀ ਖਾਨ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੂੰ ਇਸ ਮੌਕੇ 'ਤੇ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਮਸ਼ਹੂਰ ਹਸਤੀਆਂ ਵੀ ਸਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਅਦਾਕਾਰਾ ਅਤੇ ਸਾਰਾ ਦੀ ਮਤਰੇਈ ਮਾਂ ਕਰੀਨਾ ਕਪੂਰ ਨੇ ਸਾਰਾ ਨੂੰ ਉਸ ਦੇ ਜਨਮਦਿਨ 'ਤੇ ਬਹੁਤ ਹੀ ਵੱਖਰੇ ਢੰਗ ਨਾਲ ਵਧਾਈ ਦਿੱਤੀ।
ਕਰੀਨਾ ਕਪੂਰ ਨੇ ਸਾਰਾ ਅਲੀ ਖ਼ਾਨ ਨੂੰ ਖਾਸ ਅੰਦਾਜ 'ਚ ਬੋਲਿਆ, 'ਹੈਪੀ ਬਰਥਡੇ' - Sara Ali Khan
ਸਾਰਾ ਅਲੀ ਖਾਨ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਅਤੇ ਸਾਰਾ ਦੀ ਮਤਰੇਈ ਮਾਂ ਕਰੀਨਾ ਕਪੂਰ ਨੇ ਸਾਰਾ ਨੂੰ ਉਸ ਦੇ ਜਨਮਦਿਨ 'ਤੇ ਬਹੁਤ ਹੀ ਵੱਖਰੇ ਢੰਗ ਨਾਲ ਵਧਾਈ ਦਿੱਤੀ ਹੈ।
ਕਰੀਨਾ ਕਪੂਰ ਨੇ ਸਾਰਾ ਅਲੀ ਖ਼ਾਨ ਨੂੰ ਖਾਸ ਅੰਦਾਜ 'ਚ ਬੋਲਿਆ, 'ਹੈਪੀ ਬਰਥਡੇ'
ਦਰਅਸਲ, ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਇਹ ਤਸਵੀਰ ਸਾਰਾ ਦੇ ਬਚਪਨ ਦੀ ਹੈ। ਫੋਟੋ ਵਿੱਚ ਨਿੱਕੀ ਸਾਰਾ (ਸਾਰਾ ਅਲੀ ਖਾਨ ਦਾ ਜਨਮਦਿਨ) ਆਪਣੇ ਪਿਤਾ ਸੈਫ਼ ਅਲੀ ਖਾਨ ਨੂੰ ਕੁਝ ਖੁਆਉਂਦੀ ਹੋਈ ਦਿਖਾਈ ਦੇ ਰਹੀ ਹੈ।
ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕਰੀਨਾ ਕਪੂਰ ਨੇ ਕੈਪਸ਼ਨ 'ਚ ਲਿਖਿਆ, "ਹੈਪੀ ਬਰਥਡੇ ਬਿਉਟੀਫੁਲ, ਬਹੁਤ ਸਾਰਾ ਪੀਜ਼ਾ ਖਾਓ।" ਕਰੀਨਾ ਕਪੂਰ ਦੀ ਇਸ ਪੋਸਟ 'ਤੇ ਲੋਕ ਬਹੁਤ ਕਮੇਟ ਕਰ ਰਹੇ ਹਨ ਤੇ ਆਪਣੀ ਫੀਡਬੈਕ ਦੇ ਰਹੇ ਹਨ। ਦੱਸ ਦਈਏ ਕਿ ਸਾਰਾ ਅਲੀ ਖਾਨ ਨੇ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।