ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਸੋਮਵਾਰ ਨੂੰ 'ਅੰਤਰ-ਰਾਸ਼ਟਰੀ ਮਹਿਲਾ ਦਿਵਸ' ਮੌਕੇ ਆਪਣੇ ਨਵਜਾਤ ਪੁੱਤਰ ਦੀ ਪਹਿਲੀ ਤਸਵੀਰ ਸਾਂਝਾ ਕੀਤੀ।
ਕਰੀਨਾ ਕਪੂਰ ਨੇ ਸਾਂਝੀ ਕੀਤੀ ਬੇਟੇ ਦੀ ਪਹਿਲੀ ਤਸਵੀਰ - ਬੇਟੇ ਨੂੰ ਗੋਦ ’ਚ ਉਠਾਇਆ
ਕਰੀਨਾ ਕਪੂਰ ਨੇ 'ਅੰਤਰ-ਰਾਸ਼ਟਰੀ ਮਹਿਲਾ ਦਿਵਸ' ਦੇ ਮੌਕੇ ਉਪਰ ਆਪਣੇ ਨਵਜਾਤ ਪੁੱਤਰ ਦੀ ਪਹਿਲੀ ਤਸਵੀਰ ਸਾਂਝਾ ਕੀਤੀ। ਤਸਵੀਰ ’ਚ ਕਰੀਨਾ ਨੇ ਬੇਟੇ ਨੂੰ ਗੋਦ ’ਚ ਉਠਾਇਆ ਹੋਇਆ ਹੈ, ਤਸਵੀਰ ’ਚ ਬੇਟੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ।
ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝਾ ਕਰਦਿਆ ਕਿਹਾ, 'ਅਜਿਹਾ ਕੋਈ ਕੰਮ ਨਹੀ, ਜੋ ਔਰਤਾਂ ਨਹੀਂ ਕਰ ਸਕਦੀਆਂ। ਮੈਨੂੰ ਚਾਹੁਣ ਵਾਲਿਆਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ।' ਤਸਵੀਰ ’ਚ ਕਰੀਨਾ ਨੇ ਬੇਟੇ ਨੂੰ ਗੋਦ ’ਚ ਉਠਾਇਆ ਹੋਇਆ ਹੈ, ਤਸਵੀਰ ’ਚ ਬੇਟੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ।
ਗੌਰਤਲੱਬ ਹੈ ਕਿ 21 ਫਰਵਰੀ ਨੂੰ ਕਰੀਨਾ ਨੇ ਬ੍ਰਿਜ ਕੈਂਡੀ ਹਸਪਤਾਲ ’ਚ ਆਪਣੇ ਦੂਸਰੇ ਬੇਟੇ ਨੂੰ ਜਨਮ ਦਿੱਤਾ। ਸੈਫ਼-ਕਰੀਨਾ ਨੂੰ ਪਹਿਲਾਂ ਤੋਂ ਹੀ 4 ਸਾਲ ਦਾ ਪੁੱਤਰ ਹੈ, ਇਹ ਦੂਜੀ ਵਾਰ ਹੈ ਜਦੋਂ ਉਹ ਮਾਤਾ-ਪਿਤਾ ਬਣੇ ਹਨ। ਕਰੀਨਾ ਨੇ ਪਿਛਲੇ ਸਾਲ ਅਗਸਤ ’ਚ ਆਪਣੇ ਇੰਸਟਾਗ੍ਰਾਮ ਜ਼ਰੀਏ ਆਪਣੇ ਗਰਭਵਤੀ ਹੋਣ ਦਾ ਇਜ਼ਹਾਰ ਕੀਤਾ ਸੀ।