ਕਰੀਨਾ ਕਪੂਰ ਨੇ 'ਇੰਗਲਿਸ਼ ਮੀਡੀਅਮ' 'ਚ ਪੜ੍ਹਨ ਤੋਂ ਕੀਤੀ ਨਾ - Good news
ਅਭਿਨੇਤਰੀ ਕਰੀਨਾ ਕਪੂਰ ਨੇ 'ਹਿੰਦੀ ਮੀਡੀਅਮ' ਦੇ ਸੀਕਵਲ 'ਇੰਗਲਿਸ਼ ਮੀਡੀਅਮ' ਲਈ ਮਨ੍ਹਾਂ ਕਰ ਦਿੱਤਾ ਹੈ। ਜਿਸ ਦਾ ਕਾਰਨ ਸੂਤਰਾਂ ਮੁਤਾਬਿਕ ਇਸ ਫ਼ਿਲਮ ਦੀ ਫ਼ੀਸ ਤੋਂ ਕਰੀਨਾ ਸੰਤੁਸ਼ਟ ਨਹੀਂ ਹੈ।
ਹੈਦਰਾਬਾਦ : ਅਭਿਨੇਤਰੀਕਰੀਨਾ ਕਪੂਰ ਨੇ'ਹਿੰਦੀ ਮੀਡੀਅਮ'ਦੇ ਸੀਕਵਲ'ਇੰਗਲਿਸ਼ ਮੀਡੀਅਮ' 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਹਿੰਦੀ ਮੀਡੀਅਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਨਿਰਮਾਤਾ ਭੂਸ਼ਣ ਕੁਮਾਰ ਤੇ ਦਿਨੇਸ਼ ਨਿਰੰਜਨ ਨੇ ਇਸ ਦੇ ਸੀਕਵਲ ਦਾ ਐਲਾਨ ਕੀਤਾ ਸੀ।ਫਿਲਮ'ਚ ਇਰਫ਼ਾਨ ਖ਼ਾਨ ਇਸ ਵਾਰ ਵੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਇਸਫਿਲਮ ਦੇ ਸੀਕਵਲ ਨੂੰ ਲੈ ਕੇ ਇਰਫ਼ਾਨ ਕਾਫ਼ੀ ਉਤਸ਼ਾਹਿਤ ਸੀ ,ਪਰ ਕੈਂਸਰ ਦਾ ਸ਼ਿਕਾਰ ਹੋ ਜਾਣ ਕਾਰਨ ਉਹਨਾਂ ਨੂੰ ਇਲਾਜ਼ ਲਈ ਨਿਊਯਾਰਕ ਜਾਣਾ ਪਿਆ।ਹੁਣ ਇਲਾਜ਼ ਤੋਂ ਬਾਅਦ ਉਹ ਭਾਰਤ ਪਰਤ ਆਏ ਹਨ।ਜਲਦੀ ਹੀ ਉਹ ਇਸ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰੇਣਗੇ।ਉਹਨ੍ਹਾਂ ਦੀ ਸਿਹਤ ਬਾਰੇ ਇਕ ਦੋਸਤ ਨੇ ਕਿਹਾ ਹੈ ਕਿ ਹੁਣ ਇਰਫ਼ਾਨ ਠੀਕ ਹੈ ਤੇ ਉਹ ਜਲਦੀ ਪਰਦੇ'ਤੇ ਵਾਪਸੀ ਕਰੇਣਗੇ।
ਦੂਜੇ ਪਾਸੇ ਚਰਚਾ ਹੈ ਕਿ ਇਸ ਸੀਕਵਲ'ਚ ਉਸ ਨਾਲ ਕਰੀਨਾ ਕਪੂਰ ਖ਼ਾਨ ਨੂੰ ਲਿਆ ਗਿਆ ਸੀ।ਕਰੀਨਾ ਇਰਫ਼ਾਨ ਖ਼ਾਨ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੀ।ਹੁਣ ਜਾਣਕਾਰੀ ਮਿਲੀ ਹੈ ਕਿ ਕਰੀਨਾ ਨੇ ਇਸ ਫਿਲਮ ਨੂੰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਉਸ ਨੂੰ ਫਿਲਮ ਦੀ ਸਕ੍ਰਿਪਟ ਪਸੰਦ ਸੀ ਪਰ ਫੀਸ ਨੂੰ ਲੈ ਕੇ ਨਿਰਮਾਤਾਵਾਂ ਨਾਲ ਗੱਲ ਨਹੀਂ ਬਣੀ।ਇਸ ਲਈ ਉਸ ਨੇ ਇਹ ਫਿਲਮ ਛੱਡ ਦਿੱਤੀ ਹੈ।ਚਰਚਾ ਹੈ ਕਿ ਕਰੀਨਾ ਨੇ ਫਿਲਮ ਲਈ ਅੱਠ ਕਰੋੜ ਰੁਪਏ ਮੰਗੇ ਸਨ ਪਰ ਫਿਲਮ ਨਿਰਮਾਤਾ ਉਸ ਨੂੰ ਪੰਜ ਕਰੋੜ ਰੁਪਏ ਦੇਣ ਲਈ ਤਿਆਰ ਸਨ।ਕਰੀਨਾ ਨੇ ਇਹ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ।
ਹੁਣ ਨਿਰਮਾਤਾ ਇਸ ਸੀਕਵਲ ਫਿਲਮ ਲਈ ਕਿਸੇ ਹੋਰ ਅਭਿਨੇਤਰੀ ਦੀ ਭਾਲ'ਚ ਹਨ।ਪਹਿਲਾਂ ਰਾਧਿਕਾ ਆਪਟੇ ਦਾ ਨਾਂ ਵੀ ਇਸ ਫਿਲਮ ਲਈ ਚਰਚਾ'ਚ ਸੀ।ਖ਼ੈਰ,ਕਰੀਨਾ ਇਸ ਵਕਤ ਅਕਸ਼ੈ ਕੁਮਾਰ ਨਾਲ'ਗੁੱਡ ਨਿਊਜ਼'ਦੀ ਸ਼ੂਟਿੰਗ'ਚ ਰੁੱਝੀ ਹੋਈ ਹੈ।ਇਸ ਫਿਲਮ'ਚ ਕਿਆਰਾ ਆਡਵਾਨੀ ਤੇ ਦਿਲਜੀਤ ਦੋਸਾਂਝ ਵੀ ਨਜ਼ਰ ਆਉਣਗੇ।