ਪੰਜਾਬ

punjab

ETV Bharat / sitara

ਸੁਸ਼ਾਂਤ ਦੀ ਮੌਤ ਤੋਂ 2 ਮਹੀਨੇ ਬਾਅਦ ਸੋਸ਼ਲ ਮੀਡੀਆ 'ਤੇ ਪਰਤੇ ਕਰਨ ਜੌਹਰ, ਸ਼ੇਅਰ ਕੀਤੀ ਇਹ ਪੋਸਟ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਟ੍ਰੋਲ ਹੋਣ ਤੋਂ ਬਾਅਦ ਕਰਨ ਜੌਹਰ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਰ ਦਿੱਤਾ ਸੀ। ਹੁਣ 2 ਮਹੀਨੇ ਬਾਅਦ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਫ਼ਿਲਮ ਨਿਰਮਾਤਾ ਨੇ ਆਜ਼ਾਦੀ ਦਿਵਸ ਦੀਆਂ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਤਸਵੀਰ
ਤਸਵੀਰ

By

Published : Aug 15, 2020, 7:58 PM IST

ਮੁੰਬਈ: ਬਾਲੀਵੁੱਡ ਦੇ ਸਵਰਗਵਾਸੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਦੋ ਮਹੀਨੇ ਹੋ ਗਏ ਹਨ, ਪਰ ਉਨ੍ਹਾਂ ਦੇ ਵਿਛੋੜੇ ਦਾ ਸੋਗ ਅੱਜ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਲਈ ਇੱਕੋ ਜਿਹਾ ਬਣਿਆ ਹੋਇਆ ਹੈ।

ਅਦਾਕਾਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿੱਚ ਕਈ ਮੁੱਦੇ ਸਾਹਮਣੇ ਆਏ। ਜਿਸ ਵਿੱਚ ਨੈਪੋਟਿਜ਼ਮ ਬਾਰੇ ਸਭ ਤੋਂ ਜ਼ਿਆਦਾ ਬਹਿਸ ਹੋਈ ਹੈ। ਜਿਸ ਦੇ ਤਹਿਤ ਡਾਇਰੈਕਟਰ ਕਰਨ ਜੌਹਰ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਨੈਪੋਟਿਜ਼ਮ ਕਾਰਨ ਉਸਨੂੰ ਲਗਾਤਾਰ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। ਇਸਤੋਂ ਪਹਿਲਾਂ ਵੀ ਉਨ੍ਹਾਂ ਨੇ ਟਵਿੱਟਰ 'ਤੇ ਕਈ ਲੋਕਾਂ ਨੂੰ ਅਨਫਾਲੋ ਕੀਤਾ ਸੀ, ਪਰ ਹੁਣ ਲੰਬੇ ਸਮੇਂ ਬਾਅਦ ਕਰਨ ਜੌਹਰ ਸੋਸ਼ਲ ਮੀਡੀਆ 'ਤੇ ਫਿਰ ਤੋਂ ਸਰਗਰਮ ਹੋ ਗਏ ਹਨ। ਉਸ ਨੇ ਆਜ਼ਾਦੀ ਦਿਵਸ ਦੇ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਕਰਨ ਨੇ ਤਿਰੰਗੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, "ਉਸ ਮਹਾਨ ਦੇਸ਼ ਨੂੰ, ਉਸ ਮਹਾਨ ਸੱਭਿਆਚਾਰ ਨੂੰ ਅਤੇ ਉਸ ਮਹਾਨ ਇਤਿਹਾਸ ਨੂੰ ਸਭ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ, ਜੈ ਹਿੰਦ,"।

ਯਾਦ ਰਹੇ ਕਿ ਆਖ਼ਰੀ ਪੋਸਟ ਜੋ ਕਰਨ ਨੇ ਪਹਿਲਾਂ ਸਾਂਝੀ ਕੀਤੀ ਸੀ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ਵਿੱਚ ਸੀ। ਉਸਨੇ ਸੁਸ਼ਾਂਤ ਦੇ ਜਾਣ `ਤੇ ਦੁੱਖ ਜ਼ਾਹਿਰ ਕੀਤਾ ਅਤੇ ਆਪਣੇ ਆਪ ਨੂੰ ਦੋਸ਼ੀ ਵੀ ਮੰਨਿਆ ਕਿ ਉਹ ਉਸ ਨਾਲ ਜ਼ਿਆਦਾ ਸੰਪਰਕ ਵਿੱਚ ਨਹੀਂ ਸੀ, ਪਰ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੂੰ ਨਾ ਤਾਂ ਕਰਨ ਦੀ ਪੋਸਟ ਪਸੰਦ ਆਈ ਤੇ ਨਾ ਹੀ ਉਨ੍ਹਾਂ ਦਾ ਅੰਦਾਜ।

ਕਰਨ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ ਕਿ ‘ਮੈਂ ਇਸ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦਾ ਹਾਂ, ਕਿ ਮੈਂ ਪਿਛਲੇ ਇੱਕ ਸਾਲ ਤੋਂ ਤੁਹਾਡੇ ਨਾਲ ਸੰਪਰਕ ਵਿੱਚ ਨਹੀਂ ਸੀ। ਮੈਂ ਕਈ ਵਾਰ ਮਹਿਸੂਸ ਕੀਤਾ ਹੈ ਕਿ ਤੁਹਾਨੂੰ ਵੀ ਕਿਸੇ ਦੀ ਜ਼ਰੂਰਤ ਹੈ ਜਿਸ ਨਾਲ ਤੁਸੀਂ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ, ਪਰ ਸ਼ਾਇਦ ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ। ਅਸੀਂ ਅਕਸਰ ਆਪਣੀ ਜ਼ਿੰਦਗੀ ਰੋਲੇ-ਰੱਪੇ ਵਿੱਚ ਜੀਉਂਦੇ ਹਾਂ ਪਰ ਅੰਦਰੋਂ ਇਕੱਲੇ ਹੁੰਦੇ ਹਾਂ।

ABOUT THE AUTHOR

...view details