ਮੁੰਬਈ: ਗੁਰਦਾਸਪੁਰ ਸਾਂਸਦ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਫ਼ਿਲਮ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' 20 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਕਰਨ ਦਿਓਲ ਦੀ ਡੈਬਿਊ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਵਿੱਚ ਕਰਨ ਦਿਓਲ ਤੋਂ ਇਲਾਵਾ ਸਹਿਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਸੰਨੀ ਦਿਓਲ ਨੇ ਕੀਤਾ ਹੈ।
ਕਰਨ ਦਿਓਲ ਨੂੰ ਮਿਲ ਰਿਹਾ ਇੰਡਸਟਰੀ ਦਾ ਸਪੋਰਟ - Karan Deol
20 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ਪਲ ਪਲ ਦਿਲ ਕੇ ਪਾਸ ਰਾਹੀਂ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਟ੍ਰੇਲਰ ਬਾਲੀਵੁੱਡ ਇੰਡਸਟਰੀ ਪੂਰਾ ਸਪੋਰਟ ਕਰ ਰਹੀ ਹੈ।
ਫ਼ੋਟੋ
ਕਾਬਿਲ-ਏ-ਗੌਰ ਹੈ ਕਿ ਕਰਨ ਦਿਓਲ ਦੀ ਡੈਬਯੂ ਫ਼ਿਲਮ ਨੂੰ ਸਾਰੀ ਇੰਡਸਟਰੀ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਸਲਮਾਨ ਖ਼ਾਨ, ਅਕਸ਼ੇ ਕੁਮਾਰ ਸਣੇ ਕਈ ਬਾਲੀਵੁੱਡ ਹਸਤੀਆਂ ਕਰਨ ਅਤੇ ਸਹਿਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਖ਼ਿਲਾੜੀ ਕੁਮਾਰ ਅਕਸ਼ੇ ਕੁਮਾਰ ਨੇ ਫ਼ਿਲਮ ਦੇ ਟ੍ਰੇਲਰ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਪੀੜ੍ਹੀ ਦੀ ਇਹ ਸਭ ਤੋਂ ਵੱਡੀ ਕਹਾਣੀ ਹੈ। ਅਕਸ਼ੇ ਕੁਮਾਰ ਦੇ ਇਸ ਪੋਸਟ 'ਤੇ ਕਰਨ ਅਤੇ ਸਹਿਰ ਨੇ ਧੰਨਵਾਦ ਕੀਤਾ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਕਰਨ ਦਿਓਲ ਨੇ ਇਸ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਆਪਣੀ ਜ਼ਿੰਦਗੀ ਦੇ ਕਈ ਦਿਲਚਸਪ ਕਿੱਸੇ ਦੱਸੇ ਹਨ।